ਨੌਜਵਾਨਾਂ ਨੂੰ ਦੇ ਰਹੇ ਨੇ ਖ਼ਾਸ ਸੁਨੇਹਾ ਕਮਲ ਹੀਰ ਆਪਣੇ ਨਵੇਂ ਗੀਤ ‘ਸਪੀਡਾਂ’ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | January 20, 2020

ਪੰਜਾਬੀ ਵਿਰਸੇ ਦਾ ਜੇਕਰ ਨਾਂਅ ਲੈਂਦੇ ਹਾਂ ਤਾਂ ਵਾਰਿਸ ਭਰਾਵਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਹਰ ਸਾਲ ਮਨਮੋਹਨ ਵਾਰਿਸ , ਕਮਲ ਹੀਰ ਅਤੇ ਸੰਗਤਾਰ ਪੰਜਾਬੀ ਵਿਰਸਾ ਨਾਮ ਦਾ ਆਪਣਾ ਲਾਈਵ ਪ੍ਰੋਗਰਾਮ ਲੈ ਕੇ ਦਰਸ਼ਕਾਂ ਦੇ ਰੁਬਰੂ ਹੁੰਦੇ ਹਨ। ਪੰਜਾਬੀ ਵਿਰਸਾ 2019 ਦਾ ਇੱਕ ਹੋਰ ਗੀਤ ਕਮਲ ਹੀਰ ਦੀ ਆਵਾਜ਼ ‘ਚ ਸਾਹਮਣੇ ਆਇਆ ਹੈ। ਕਮਲ ਹੀਰ ਨੇ ਆਪਣੇ ਫੇਸਬੁੱਕ ਪੇਜ ਉੱਤੇ ਆਪਣੇ ਨਵੇਂ ਗੀਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਲਓ ਜੀ ਪੰਜਾਬੀ ਵਿਰਸਾ 2019 –ਮੈਲਬਰਨ ਲਾਈਵ ਵਿੱਚੋਂ ਇੱਕ ਹੋਰ ਖ਼ੂਬਸੂਰਤ ਗੀਤ ਨਜ਼ਰ ਹੈ-ਸਪੀਡਾਂ’ ਹੋਰ ਵੇਖੋ:ਕਰਨ ਔਜਲਾ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ‘2020’ ਦਾ ਪਹਿਲਾ ਗੀਤ ‘ਝਾਂਜਰ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ ਇਸ ਗੀਤ ‘ਚ ਉਹ ਨੌਜਵਾਨ ਮੁੰਡੇ ਕੁੜੀਆਂ ਨੂੰ ਪਿਆਰ ਦਾ ਸੁਨੇਹਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਅੱਜ ਕੱਲ੍ਹ ਪਿਆਰ ਨੂੰ ਖੇਡ ਬਣਾ ਲਿਆ ਹੈ, ਜਿਸ ਨੂੰ ਲੈ ਕੇ ਕਮਲ ਹੀਰ ਕਹਿ ਰਹੇ ਨੇ ਸਪੀਡਾਂ ਘਾਟ ਕਰਕੇ ਇੱਕ ਨਾਲ ਹੀ ਯਾਰੀ ਲਗਾਉਣੀ ਚਾਹੀਦੀ  ਹੈ। ਗੀਤ ਨੂੰ ਕਮਲ ਹੀਰ ਨੇ ਬਾਕਮਾਲ ਗਾਇਆ ਹੈ। ਇਸ ਗੀਤ ਦੇ ਬੋਲ ਐੱਸ ਐੱਮ ਸਦਿਕ ਨੇ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਸੰਗਤਾਰ ਨੇ ਦਿੱਤਾ ਹੈ। ਗਾਣੇ ਨੂੰ Plasma Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਤਿੰਨੋਂ ਭਰਾ ਪੰਜਾਬੀ ਵਿਰਸੇ ਪ੍ਰੋਗਰਾਮ ‘ਚ ਆਪਣੇ ਗੀਤਾਂ ਦੇ ਰਾਹੀਂ ਵਿਰਸੇ ਦੀ ਸੇਵਾ ਕਰ ਰਹੇ ਹਨ। ਇਸੇ ਲਈ ਵਾਰਿਸ ਭਰਾਵਾਂ ਦੇ ਹਰ ਗੀਤ ਵਿੱਚ ਪੰਜਾਬੀਅਤ ਤੇ ਪੰਜਾਬ ਦੇ ਪਿੰਡਾਂ ਦੀਆਂ ਗੱਲਾਂ ਹੁੰਦੀਆਂ ਨੇ। ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ।

0 Comments
0

You may also like