ਖੇਤੀ ਬਿੱਲਾਂ ਦੇ ਵਿਰੋਧ ‘ਚ ਵਿਦੇਸ਼ ਦੀ ਧਰਤੀ ‘ਤੇ ਪੰਜਾਬੀ ਹੋਏ ਇੱਕਜੁਟ

written by Shaminder | November 04, 2020

ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦੇ ਸਮਰਥਨ ‘ਚ ਕਲਾਕਾਰਾਂ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ । ਹਰਫ ਚੀਮਾ ਵੀ ਕਿਸਾਨਾਂ ਦੇ ਸਮਰਥਨ ‘ਚ ਧਰਨਾ ਦੇ ਰਹੇ ਹਨ ।ਜਿੱਥੇ ਦੇਸ਼ ਦੇ ਵੱਖ ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਵਿਦੇਸ਼ ਦੀ ਧਰਤੀ ‘ਤੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । protest ਗਾਇਕ ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਸਿਡਨੀ ‘ਚ ਪੰਜਾਬ ਦੇ ਹੱਕ ‘ਚ ਉਥੇ ਰਹਿਣ ਵਾਲੇ ਪੰਜਾਬੀਆਂ ਨੇ ਆਵਾਜ਼ ਬੁਲੰਦ ਕੀਤੀ ਹੈ । ਹੋਰ ਪੜ੍ਹੋ : ‘ਪੰਜਾਬ ਨਾਲ ਜਿਸਨੇ ਵੀ ਪੰਗਾ ਲਿਆ ਹੈ ਉਸਦਾ ਅੰਤ ਹਮੇਸ਼ਾ ਹੀ ਬੁਰਾ ਹੋਇਆ ਹੈ’-ਹਰਫ ਚੀਮਾ
protest ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਹਰਫ ਚੀਮਾ ਨੇ ਲਿਖਿਆ ਕਿ ਪੰਜਾਬੀ ਭਾਵੇਂ ਕਿਤੇ ਵੀ ਵੱਸਦੇ ਹੋਣ ਪੰਜਾਬ ਦੇ ਧੀਆਂ ਪੁੱਤ ਕਹਾਵਾਂਗੇ, ਅੱਜ ਪੰਜਾਬ ਤੁਹਾਡੇ ਤੋਂ ਆਪਣੀ ਹਿਫ਼ਾਜ਼ਤ ਦੀ ਮੰਗ ਕਰਦਾ ਹੈ । protest ਆਓ ਇੱਕਠੇ ਹੋ ਕੇ ਆਖਰੀ ਲੜਾਈ ਲੜੀਏ’।ਦੱਸ ਦਈਏ ਕਿ ਜਦੋਂ ਤੋਂ ਕਿਸਾਨਾਂ ਦਾ ਧਰਨਾ ਸ਼ੁਰੂ ਹੋਇਆ ਹੈ ਹਰਫ ਚੀਮਾ ਲਗਾਤਾਰ ਕਿਸਾਨਾਂ ਦੇ ਸਮਰਥਨ ‘ਚ ਡਟੇ ਹੋਏ ਹਨ ।

0 Comments
0

You may also like