ਪੀਟੀਸੀ ਸਟੂਡੀਓ ਵੱਲੋਂ ਹੰਸ ਰਾਜ ਹੰਸ ਦੀ ਆਵਾਜ਼ 'ਚ 'ਚਾਹੇ ਸਾਨੂੰ ਤੂੰ ਅਪਣਾ ਲੈ ਚਾਹੇ ਠੁਕਰਾ ਲੈ' ਗੀਤ ਰਿਲੀਜ਼

Written by  Shaminder   |  December 13th 2019 12:33 PM  |  Updated: December 16th 2019 11:09 AM

ਪੀਟੀਸੀ ਸਟੂਡੀਓ ਵੱਲੋਂ ਹੰਸ ਰਾਜ ਹੰਸ ਦੀ ਆਵਾਜ਼ 'ਚ 'ਚਾਹੇ ਸਾਨੂੰ ਤੂੰ ਅਪਣਾ ਲੈ ਚਾਹੇ ਠੁਕਰਾ ਲੈ' ਗੀਤ ਰਿਲੀਜ਼

ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਨਵੇਂ ਤੋਂ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪਦਮ ਸ਼੍ਰੀ ਹੰਸ ਰਾਜ ਹੰਸ ਦੀ ਆਵਾਜ਼ 'ਚ ਬਹੁਤ ਹੀ ਰੋਮਾਂਟਿਕ ਗੀਤ ਰਿਲੀਜ਼ ਕੀਤਾ ਗਿਆ ਹੈ । ਪੀਟੀਸੀ ਸਟੂਡੀਓ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਹੰਸ ਰਾਜ ਹੰਸ ਨੇ ਆਪਣੀ ਬਹੁਤ ਹੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

ਹੋਰ ਵੇਖੋ:ਪੀਟੀਸੀ ਸਟੂਡੀਓ ਦੀ ਪੇਸ਼ਕਸ਼ ਹੰਸ ਰਾਜ ਹੰਸ ਦਾ ਨਵਾਂ ਗੀਤ ‘ਮੇਰੀਆਂ ਉਦਾਸੀਆਂ’ ਰਿਲੀਜ਼

ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਪੀਟੀਸੀ ਸਟੂਡੀਓ ਅਤੇ ਪੀਟੀਸੀ ਰਿਕਾਰਡਜ਼ ਵੱਲੋਂ ਕਈ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਰਾਜ ਗਾਇਕ ਦਾ ਦਰਜਾ ਹਾਸਿਲ ਕਰਨ ਵਾਲੇ ਹੰਸ ਰਾਜ ਹੰਸ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B4Y4jg8A_Cx/

ਦੇਸ਼ ਵਿਦੇਸ਼ 'ਚ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪਹੁੰਚਾਉਣ ਲਈ ਪੀਟੀਸੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਾਲਿਆਂ ਵਿੱਚੋਂ ਹੀ ਇੱਕ ਹੈ ਪੀਟੀਸੀ ਸਟੂਡੀਓ ,ਜਿੱਥੇ ਗਾਇਕਾਂ ਦੇ ਗੀਤਾਂ ਨੂੰ ਦੇਸ਼ ਵਿਦੇਸ਼ 'ਚ ਪਹੁੰਚਾਇਆ ਜਾ ਰਿਹਾ ਹੈ ।ਪੀਟੀਸੀ ਪੰਜਾਬੀ ਵੱਲੋਂ ਰਿਲੀਜ਼ ਕੀਤੇ ਜਾਂਦੇ ਇਨ੍ਹਾਂ ਗੀਤਾਂ ਦਾ ਅਨੰਦ ਤੁਸੀਂ ਪੀਟੀਸੀ ਦੇ ਪਲੇਅ ਐਪ 'ਤੇ ਵੀ ਮਾਣ  ਸਕਦੇ ਹੋ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network