Advertisment

ਸਿੱਪੀ ਗਿੱਲ ਕਹਿ ਰਹੇ ਨੇ 'ਪਿਆਰ ਕਦੇ ਨੀ ਘੱਟਦਾ'  

author-image
By Shaminder
New Update
ਸਿੱਪੀ ਗਿੱਲ ਕਹਿ ਰਹੇ ਨੇ 'ਪਿਆਰ ਕਦੇ ਨੀ ਘੱਟਦਾ'  
Advertisment
ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਹਾਜ਼ਿਰ ਹਨ ਆਪਣਾ ਇਕ ਹੋਰ ਨਵਾਂ ਪੰਜਾਬੀ ਗੀਤ ਲੈਕੇ ਜਿਸਦਾ ਨਾਮ ਹੈ  “ਪਿਆਰ ਨੀ ਘੱਟਦਾ” | ਦੱਸ ਦਈਏ ਕਿ ਇਹ ਇਕ ਸੈਡ ਗੀਤ ਹੈ | ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇਕ ਹੀ ਦਿਨ ਹੋਇਆ ਹੈ | ਸੱਚੇ ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ ਅਤੇ ਸੱਚਾ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਕਦੇ ਕੋਈ ਵੱਖ ਨਹੀਂ ਕਰ ਸੱਕਦਾ ਕੁਝ ਇਸ ਤਰਾਂ ਦੀ ਹੀ ਵਿਖਾਇਆ ਹੈ ਸਿੱਪੀ ਗਿੱਲ ਦੇ ਆਪਣੇ ਇਸ ਗੀਤ ‘ਚ |ਜਿਥੇ ਕਿ ਸਿੱਪੀ ਗਿੱਲ ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ” ਮਨਿੰਦਰ ਕਾਲੀਏ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੇਸੀ ਰੂਟਜ ” ਨੇ ਦਿੱਤਾ ਹੈ | ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਦੇ ਜ਼ਰੀਏ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਸਭ ਨੂੰ ਇਸ ਦੀ ਜਾਣਕਾਰੀ ਦਿੱਤੀ | ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਇਹ ਵੀ ਲਿਖਿਆ ਕਿ -: ਹੁਣ ਇਹ ਗੀਤ ਤੁਹਾਡਾ ਹੋ ਗਿਆ ਹੈ ਜੇ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਿਓ | ਦੱਸ ਦਈਏ ਸਿੱਪੀ ਗਿੱਲ ਹੁਣ ਤੱਕ ਕਈ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ | publive-image ਸਿੱਪੀ ਗਿੱਲ ਦੇ ਗੀਤਾਂ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ | ਸਿੱਪੀ ਗਿੱਲ ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਬਾਕੀ ਗੀਤਾਂ ਦੀ ਤਰਾਂ ਸਰੋਤਿਆਂ ਵੱਲੋਂ ਇਸ ਗੀਤ ਨੂੰ ਵੀ ਬਹੁਤ ਪਿਆਰ ਦਿੱਤਾ ਜਾਵੇਗਾ |
Advertisment

Stay updated with the latest news headlines.

Follow us:
Advertisment
Advertisment
Latest Stories
Advertisment