Advertisment

ਹੈਪੀ ਰਾਏਕੋਟੀ ਦੇ ਗੀਤ 'ਪਿਆਰ ਨਹੀਂ ਕਰਨਾ' ਦਾ ਟੀਜ਼ਰ ਸਰੋਤਿਆਂ ਨੂੰ ਆ ਰਿਹਾ ਪਸੰਦ

author-image
By Shaminder
New Update
ਹੈਪੀ ਰਾਏਕੋਟੀ ਦੇ ਗੀਤ 'ਪਿਆਰ ਨਹੀਂ ਕਰਨਾ' ਦਾ ਟੀਜ਼ਰ ਸਰੋਤਿਆਂ ਨੂੰ ਆ ਰਿਹਾ ਪਸੰਦ
Advertisment
ਹੈਪੀ ਰਾਏਕੋਟੀ ਆਪਣੀ ਆਵਾਜ਼ 'ਚ ਨਵਾਂ ਗੀਤ 'ਪਿਆਰ ਨਹੀਂ ਕਰਨਾ' ਲੈ ਕੇ ਆ ਰਹੇ ਨੇ । ਇਹ ਗੀਤ 8 ਦਸੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਹੈਪੀ ਰਾਏਕੋਟੀ ਨੇ ਲਿਖਿਆ ਕਿ ਗਾਣਾ ਬਹੁਤ ਪਸੰਦ ਆਉਣਾ ਤੁਹਾਨੂੰ,ਇਹ ਯਕੀਨ ਆ ਮੈਨੂੰ ਹਰ ਇੱਕ ਲਾਈਨ 'ਚ ਸਵਾਦ ਆ ਪੂਰਾ"।ਇਹ ਗੀਤ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ਅਤੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ ਨਾਮੀ ਡਾਇਰੈਕਟਰ ਸੁੱਖ ਸੰਘੇੜਾ ਨੇ । ਹੋਰ ਵੇਖੋ:ਗਾਇਕ ਹੈਪੀ ਰਾਏਕੋਟੀ ਲੈ ਕੇ ਆ ਰਹੇ ਹਨ ਇੱਕ ਹੋਰ ਹਿੱਟ ਗਾਣਾ
Advertisment
https://www.instagram.com/p/B5kfCj6JC5g/ ਬੀਤੇ ਦਿਨ ਇਸ ਗੀਤ ਦਾ ਇੱਕ ਟੀਜ਼ਰ ਵੀ ਸਾਹਮਣੇ ਆ ਚੁੱਕਿਆ ਹੈ । ਇਸ ਗੀਤ ਦੇ ਟੀਜ਼ਰ 'ਚ ਇੱਕ ਜੋੜੇ ਨੂੰ ਵਿਖਾਇਆ ਗਿਆ ਹੈ ਜੋ ਕਿ ਇੱਕ ਦੂਜੇ ਨੂੰ ਬਹੁਤ ਹੀ ਪਿਆਰ ਕਰਦੇ ਨੇ ।ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਬਹੁਤ ਹੀ ਖੁਸ਼ ਨਜ਼ਰ ਆਉੇਂਦੇ ਨੇ । ਪਰ ਅਚਾਨਕ ਇੱਕ ਹਾਦਸਾ ਦੋਵਾਂ ਦੀ ਜ਼ਿੰਦਗੀ ਦਾ ਰੁਖ ਮੋੜ ਦਿੰਦਾ ਹੈ । ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਗੀਤ ਰੋਮਾਂਟਿਕ ਸੈਡ ਸੌਂਗ ਹੋਵੇਗਾ । https://www.instagram.com/p/B5XmhIwJzXW/ ਹੈਪੀ ਰਾਏਕੋਟੀ ਜਿੱਥੇ ਵਧੀਆ ਲੇਖਣੀ ਦੇ ਮਾਲਕ ਨੇ ਉੱਥੇ ਹੀ ਹੁਣ ਉਹ ਗਾਇਕੀ ਦੇ ਖੇਤਰ 'ਚ ਵੀ ਨਿੱਤਰ ਚੁੱਕੇ ਨੇ । ਇਸ ਤੋਂ ਪਹਿਲਾਂ ਵੀ ਉਹ ਆਪਣੀ ਆਵਾਜ਼ 'ਚ ਕਈ ਗੀਤ ਕੱਢ ਚੁੱਕੇ ਹਨ ਅਤੇ ਉਨ੍ਹਾਂ ਦੇ ਜ਼ਿੰਦਾ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । https://www.instagram.com/p/B5VMrZTJ4xX/ ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਗੀਤ ਆ ਚੁੱਕੇ ਹਨ ਜਿਸ 'ਚ "ਮੈਂ ਤਾਂ ਵੀ ਪਿਆਰ ਕਰਦਾ','ਜਾਨ',ਸ਼ਗਨਾਂ ਦੀ ਤਿਆਰੀ ਸਣੇ ਕਈ ਗੀਤ ਗਾ ਚੁੱਕੇ ਹਨ ।ਹੁਣ ਵੇਖਣਾ ਇਹ ਹੋਵੇਗਾ ਕਿ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਸਰੋਤੇ ਕਿੰਨਾ ਪਸੰਦ ਕਰਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment