ਦੇਖੋ ਵੀਡੀਓ: ਕਿਸਮਤ-2 ਦਾ ‘Paagla’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | October 10, 2021

ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਕਿਸਮਤ 2  ( Qismat 2) ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਬਾਕਸ ਆਫ਼ਿਸ ਉੱਤੇ ਫ਼ਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇੱਕ ਵਾਰ ਫਿਰ ਤੋਂ ਜਗਦੀਪ ਸਿੱਧੂ ਆਪਣੀ ਫ਼ਿਲਮ ਕਿਸਮਤ ਦੇ ਦੂਜੇ ਭਾਗ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਚ ਕਾਮਯਾਬ ਰਹੇ ਨੇ। ਫ਼ਿਲਮ ਦੀ ਸਫਲਤਾ ਤੋਂ ਬਾਅਦ ਫ਼ਿਲਮ ਦਾ ਮੋਸਟ ਅਵੇਟਡ ਗੀਤ ਪਾਗਲਾ ਰਿਲੀਜ਼ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : ਰਣਵਿਜੇ ਦੀ ਪਤਨੀ ਪ੍ਰਿਅੰਕਾ ਨੇ ਆਪਣੇ ਬੱਚਿਆਂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਈ ਭਾਵੁਕ, ਕਿਹਾ- ‘ਬੱਚੇ ਤੁਹਾਨੂੰ ਬਹੁਤ ਮਿਸ ਕਰ ਰਹੇ ਨੇ...’

ammy virk and sargun mehta

ਜੀ ਹਾਂ ਪਾਗਲਾ ਗੀਤ ਨੂੰ ਬੀ ਪਰਾਕ ਤੇ ਅਸੀਸ ਕੌਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਦਰਦ ਭਰੇ ਗੀਤ ਦੇ ਬੋਲ ਜਾਨੀ ਨੇ ਹੀ ਲਿਖੇ ਹਨ। ਗੀਤ ਨੂੰ ਐਮੀ ਵਿਰਕ ਤੇ ਸਰਗੁਣ ਮਹਿਤਾ ਉੱਤੇ ਫਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਜਾਨੀ ਨੇ ਇੰਸਟਾਗ੍ਰਾਮ ‘ਤੇ ਕੀਤੀ ਵਾਪਸੀ, ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੰਦੇ ਹੋਏ ਸ਼ੇਅਰ ਕੀਤਾ ਨਵੇਂ ਗੀਤ ‘Apsraa’ ਦਾ ਫਰਸਟ ਲੁੱਕ ਪੋਸਟਰ

singer b praak sung paagla song

ਦੱਸ ਦਈਏ ਲੇਖਕ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਇਸ ਭਾਗ ਨੂੰ ਮਿਲੇ ਪਿਆਰ ਤੋਂ ਬਾਅਦ ਕਿਸਮਤ ਦੇ ਤੀਜੇ ਭਾਗ ਦਾ ਵੀ ਐਲਾਨ ਕਰ ਦਿੱਤਾ ਹੈ। ਜੇ ਗੱਲ ਕਰੀਏ ਜਗਦੀਪ ਸਿੱਧੂ ਦੇ ਕੰਮ ਦੀ ਤਾਂ ਉਹ ਆਉਣ ਵਾਲੇ ਸਮੇਂ 'ਚ ਕਈ ਫ਼ਿਲਮਾਂ ਲੈ ਕੇ ਆ ਰਹੇ ਨੇ ਜਿਨ੍ਹਾਂ ਚ ਮੋਹ, ਸ਼ੇਰ ਬੱਗਾ ਤੇ ਕਈ ਹੋਰ ਫ਼ਿਲਮਾਂ ਸ਼ਾਮਿਲ ਹਨ।

 

0 Comments
0

You may also like