Advertisment

ਆਪਣੀ ਹੀ ਵਿਦਿਆਰਥਣ ਦੇ ਪਿਆਰ ’ਚ ਪਾਗਲ ਸਨ ਅਦਾਕਾਰ ਮਾਧਵਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ-ਸਟੋਰੀ

author-image
By Rupinder Kaler
New Update
ਆਪਣੀ ਹੀ ਵਿਦਿਆਰਥਣ ਦੇ ਪਿਆਰ ’ਚ ਪਾਗਲ ਸਨ ਅਦਾਕਾਰ ਮਾਧਵਨ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ-ਸਟੋਰੀ
Advertisment
ਅਦਾਕਾਰ ਆਰ ਮਾਧਵਨ ਦਾ ਜਨਮ 1 ਜੂਨ 1970 ਨੂੰ ਜਮਸ਼ੇਦਪੁਰ ਵਿੱਚ ਹੋਇਆ ਸੀ । ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹ ਫੌਜ ਵਿੱਚ ਜਾਣਾ ਚਾਹੁੰਦੇ ਸਨ, ਪਰ ਉਹ ਅਦਾਕਾਰ ਬਣ ਗਏ । ਉਹਨਾਂ ਦੀ ਲਵ ਸਟੋਰੀ ਵੀ ਬਹੁਤ ਹੀ ਖ਼ਾਸ ਹੈ । ਮਾਧਵਨ ਆਪਣੀ ਇੱਕ ਵਿਦਿਆਰਥਣ ਤੇ ਦਿਲ ਹਾਰ ਬੈਠੇ ਸਨ, ਜਿਹੜੀ ਕਿ ਹੁਣ ਉਹਨਾਂ ਦੀ ਪਤਨੀ ਹੈ । ਸਾਲ 1999 ਵਿੱਚ ਮਾਧਵਨ ਨੇ ਸਰਿਤਾ ਬਿਰਜੇ ਨਾਲ ਵਿਆਹ ਕੀਤਾ ਸੀ । https://www.instagram.com/p/BmQymbgBs-i/ ਦੋਹਾਂ ਦੀ ਪਹਿਲੀ ਮੁਲਾਕਾਤ ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਹੋਈ ਸੀ । ਆਪਣੀ ਪੜ੍ਹਾਈ ਪੂਰੀ ਕਰਕੇ ਮਾਧਵਨ ਕਮਿਊਨੀਕੇਸ਼ਨ ਤੇ ਪਬਲਿਕ ਸਪੀਕਿੰਗ ਦੀ ਕਲਾਸ ਲੈਣ ਲੱਗੇ ਸਨ । ਇਸੇ ਕਲਾਸ ਵਿੱਚ ਮਾਧਵਨ ਦੀ ਮੁਲਾਕਾਤ ਸਰਿਤਾ ਨਾਲ ਹੋਈ । ਕਲਾਸ ਤੋਂ ਬਾਅਦ ਸਰਿਤਾ ਨੂੰ ਏਅਰ ਹੋਸਟੇਸ ਦੀ ਨੌਕਰੀ ਮਿਲ ਗਈ ਤਾਂ ਉਹ ਮਾਧਵਨ ਦਾ ਧੰਨਵਾਦ ਕਰਨ ਲਈ ਪਹੁੰਚੀ ਤੇ ਉਸ ਨੂੰ ਡਿਨਰ ਲਈ ਕਿਹਾ ਤੇ ਇਸ ਤਰ੍ਹਾਂ ਦੋਹਾਂ ਦੀ ਦੋਸਤੀ ਹੋ ਗਈ ।
Advertisment
https://www.instagram.com/p/BkIZo7ch8RL/ ਲੰਮੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਮਾਧਵਨ ਤੇ ਸਰਿਤਾ ਵਿਆਹ ਦੇ ਬੰਧਨ ਵਿੱਚ ਬੱਝ ਗਏ । ਦੋਹਾਂ ਦਾ ਇੱਕ ਬੇਟਾ ਵੇਦਾਂਤ ਹੈ । ਮਾਧਵਨ ਦੇ ਪਿਤਾ ਟਾਟਾ ਸਟੀਲ ਵਿੱਚ ਸਨ ਤੇ ਮਾਂ ਸਰੋਜ ਬੈਂਕ ਵਿੱਚ ਮੈਨੇਜਰ ਸੀ । ਮਾਧਵਨ ਦੀ ਇੱਕ ਭੈਣ ਦੇਵਿਕਾ ਵੀ ਹੈ । https://www.instagram.com/p/BfK-HPKjony/ ਮਾਧਵਨ ਪੜ੍ਹਾਈ ਵਿੱਚ ਚੰਗੇ ਸਨ ਇਸ ਲਈ ਉਹਨਾਂ ਨੂੰ ਮਹਾਰਾਸ਼ਟਰ ਬੈਸਟ ਕੈਡਿਟ ਦੇ ਅਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ । ਸਾਲ 1996 ਵਿੱਚ ਮਾਧਵਨ ਨੇ ਆਪਣਾ ਪੋਰਟਫੋਲੀਓ ਮਾਡਲਿੰਗ ਏਜੰਸੀ ਨੂੰ ਭੇਜਿਆ ਸੀ । ਫ਼ਿਲਮਾਂ ਵਿੱਚ ਆਉਣ ਲਈ ਉਹਨਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ । https://www.instagram.com/p/BdY9OtKDsAC/
#r-madhavan #love-story #sarita-birje
Advertisment

Stay updated with the latest news headlines.

Follow us:
Advertisment
Advertisment
Latest Stories
Advertisment