ਬੋਰਡ ਦੇ ਪੇਪਰਾਂ ’ਚ ਘੱਟ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ ਅਦਾਕਾਰ ਆਰ ਮਾਧਵਨ ਨੇ ਇਸ ਤਰ੍ਹਾਂ ਵਧਾਇਆ ਹੌਸਲਾ

Written by  Rupinder Kaler   |  July 16th 2020 03:38 PM  |  Updated: July 16th 2020 03:38 PM

ਬੋਰਡ ਦੇ ਪੇਪਰਾਂ ’ਚ ਘੱਟ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ ਅਦਾਕਾਰ ਆਰ ਮਾਧਵਨ ਨੇ ਇਸ ਤਰ੍ਹਾਂ ਵਧਾਇਆ ਹੌਸਲਾ

ਬੀਤੇ ਦਿਨ ਸੀਬੀਐੱਸਸੀ ਨੇ 10ਵੀਂ ਕਲਾਸ ਦਾ ਰਿਜਲਟ ਐਲਾਨ ਦਿੱਤਾ ਗਿਆ ਹੈ । ਕਿਸੇ ਰਿਜਲਟ ਨੂੰ ਲੈ ਕੇ ਬੱਚਿਆਂ ਤੇ ਬਹੁਤ ਪ੍ਰੈਸ਼ਰ ਹੁੰਦਾ ਹੈ । ਰਿਜਲਟ ਦੌਰਾਨ ਆਏ ਨੰਬਰਾਂ ਤੇ ਹੀ ਬੱਚਿਆਂ ਦੀ ਪੂਰੀ ਜ਼ਿੰਦਗੀ ਸਿਮਟੀ ਹੋਈ ਦਿਖਾਈ ਦਿੰਦੀ ਹੈ । ਅਜਿਹੇ ਹਲਾਤਾਂ ਵਿੱਚ ਜਿਨ੍ਹਾਂ ਦੇ ਘੱਟ ਨੰਬਰ ਆਉਂਦੇ ਹਨ ਉਹਨਾਂ ਦਾ ਮਨੋਬਲ ਟੁੱਟ ਜਾਂਦਾ ਹੈ । ਇਹਨਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਅਦਾਕਾਰ ਆਰ ਮਾਧਵਨ ਨੇ ਟਵਿੱਟਰ ਤੇ ਆਪਣੇ ਬੋਰਡ ਦੇ ਨੰਬਰ ਸ਼ੇਅਰ ਕੀਤੇ ਹਨ ਤੇ ਵਿਦਿਆਰਥੀਆਂ ਨੂੰ ਨਿਰਾਸ਼ ਨਾ ਹੋਣ ਦੀ ਸਲਾਹ ਦਿੱਤੀ ਹੈ ।

https://www.instagram.com/p/CBrsGNkDCRZ/

ਉਹਨਾਂ ਨੇ ਲਿਖਿਆ ਹੈ ‘ਉਹਨਾਂ ਸਾਰੇ ਲੋਕਾਂ ਨੂੰ ਵਧਾਈ ਜਿਨ੍ਹਾਂ ਦੇ ਬੋਰਡ ਦੇ ਰਿਜਲਟ ਆਏ ਹਨ । ਜਿਨ੍ਹਾਂ ਨੇ ਆਪਣੀਆਂ ਆਸਾਂ ਨੂੰ ਪਾਰ ਕਰ, ਤੇ ਸਭ ਕੁਝ ਹਾਸਲ ਕੀਤਾ ਹੈ ….ਤੇ ਬਾਕੀਆਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਬੋਰਡ ਦੇ ਪੇਪਰਾਂ ਵਿੱਚੋਂ 58ਫੀਸਦੀ ਮਿਲੇ ਸਨ । ਖੇਡ ਤਾਂ ਹਾਲੇ ਸ਼ੁਰੂ ਵੀ ਨਹੀਂ ਹੋਈ ਮੇਰੇ ਪਿਆਰੇ ਦੋਸਤੋ’ । ਆਰ ਮਾਧਵਨ ਦਾ ਇਹ ਟਵਿੱਟਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਤੇ ਲਗਾਤਾਰ ਉਹਨਾਂ ਦੀ ਪੋਸਟ ਤੇ ਕਮੈਂਟ ਕਰ ਰਹੇ ਹਨ ।

https://twitter.com/ActorMadhavan/status/1283463653925113856

https://twitter.com/RanjiniManian/status/1283616506031403008

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network