ਆਰ ਨੇਤ ਤੇ ਗੁਰਲੇਜ ਅਖਤਰ ਦੇ ਨਵੇਂ ਗੀਤ ‘Big Man’ ਨੇ ਛੂਹਿਆ ਦਰਸ਼ਕਾਂ ਦਾ ਦਿਲ, ਅੱਖਾਂ ‘ਚ ਆਏ ਹੰਝੂ

Written by  Lajwinder kaur   |  March 31st 2022 01:04 PM  |  Updated: March 31st 2022 01:04 PM

ਆਰ ਨੇਤ ਤੇ ਗੁਰਲੇਜ ਅਖਤਰ ਦੇ ਨਵੇਂ ਗੀਤ ‘Big Man’ ਨੇ ਛੂਹਿਆ ਦਰਸ਼ਕਾਂ ਦਾ ਦਿਲ, ਅੱਖਾਂ ‘ਚ ਆਏ ਹੰਝੂ

ਪੰਜਾਬੀ ਗਾਇਕ ਆਰ ਨੇਤ R Nait ਜਿਨ੍ਹਾਂ ਦੀ ਕਲਮ ਤੋਂ ਕਮਾਲ ਦੇ ਗੀਤ ਨਿਕਲੇ ਨੇ। ਉਹ ਆਪਣੇ ਲਿਖੇ ਗੀਤ ਹੀ ਗਾਉਂਦੇ ਨੇ। ਇਸ ਵਾਰ ਉਹ ਆਪਣੇ ਨਵੇਂ ਗੀਤ ਵੱਡੇ ਬੰਦੇ (Big Man) ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਸ ਗੀਤ ਨੂੰ ਆਰ ਨੇਤ ਤੇ ਗੁਰਲੇਜ ਅਖਤਰ ਨੇ ਮਿਲਕੇ ਗਾਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

r nait

ਗਾਣੇ ਦੇ ਵੀਡੀਓ ‘ਚ ਆਰ ਨੇਤ ਇੱਕ ਬਿਗੜੇ ਹੋਏ ਅਮੀਰ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਜਿਸ ਨੂੰ ਇੱਕ ਸੋਹਣੀ ਮੁਟਿਆਰ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਮੁਟਿਆਰ ਨੂੰ ਤੰਗ ਪ੍ਰੇਸ਼ਾਨ ਵੀ ਕਰ ਦਿੰਦਾ ਹੈ। ਪਰ ਜਦੋਂ ਉਸ ਨੂੰ ਮੁਟਿਆਰ ਦੀਆਂ ਪ੍ਰੇਸ਼ਾਨੀਆਂ ਬਾਰੇ ਪਤਾ ਚੱਲਦਾ ਹੈ ਤਾਂ ਉਹ ਸੁਧਰ ਜਾਂਦਾ ਹੈ ਤੇ ਇੱਕ ਚੰਗਾ ਮੁੰਡਾ ਬਣਨ ਵਾਲੇ ਰਾਹ ਉੱਤੇ ਤੂਰ ਪੈਂਦਾ ਹੈ। ਵੀਡੀਓ ਚ ਆਰ ਨੇਤ ਦੇ ਨਾਲ ਈਸ਼ਾ ਸ਼ਰਮਾ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਪ੍ਰਸ਼ੰਸਕ ਕਮੈਂਟਾਂ ਚ ਕਹਿ ਰਹੇ ਨੇ ਕਿ ਇਸ ਗੀਤ ਨੇ ਤਾਂ ਰੁਵਾ ਦਿੱਤਾ।

ਹੋਰ ਪੜ੍ਹੋ : ਹਰਭਜਮਨ ਮਾਨ ਦੀ ਪਤਨੀ ਹਰਮਨ ਮਾਨ ਦੋ ਸਾਲ ਬਾਅਦ ਆਪਣੇ ਸਹੁਰੇ ਪਿੰਡ ਖੇਮੂਆਣੇ ਪਹੁੰਚ ਕੇ ਹੋਈ ਭਾਵੁਕ

inside image of some comments

ਇਸ ਗੀਤ ਦੇ ਬੋਲ ਆਰ ਨੇਤ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ।  Dilsher Singh & Khushpal Singh ਨੇ ਡਾਇਰੈਕਟ ਕੀਤਾ ਹੈ। ਦੱਸ ਦਈਏ ਆਰ ਨੇਤ ਇਸ ਤੋਂ ਪਹਿਲਾਂ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਗਾਇਕਾ ਗੁਰਲੇਜ ਅਖਤਰ ਵੀ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਲਗਪਗ ਉਹ ਹਰ ਗਾਇਕ ਦੇ ਨਾਲ ਗੀਤ ਗਾ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network