ਪਿਆਰ 'ਚ ਹੁੰਦੀਆਂ ਨੋਕਾਂ ਝੋਕਾਂ ਪੇਸ਼ ਕਰਦਾ ਆਰ ਨੇਤ ਦਾ ਨਵਾਂ ਗਾਣਾ 'ਨਾਨ' ਹੋਇਆ ਰਿਲੀਜ਼, ਦੇਖੋ ਵੀਡੀਓ

Written by  Aaseen Khan   |  October 24th 2019 12:19 PM  |  Updated: October 24th 2019 12:19 PM

ਪਿਆਰ 'ਚ ਹੁੰਦੀਆਂ ਨੋਕਾਂ ਝੋਕਾਂ ਪੇਸ਼ ਕਰਦਾ ਆਰ ਨੇਤ ਦਾ ਨਵਾਂ ਗਾਣਾ 'ਨਾਨ' ਹੋਇਆ ਰਿਲੀਜ਼, ਦੇਖੋ ਵੀਡੀਓ

ਆਰ ਨੇਤ ਜਿਹੜੇ ਹੁਣ ਲਗਾਤਾਰ ਹਿੱਟ ਗੀਤਾਂ ਦੀ ਝੜੀ ਲਗਾਉਂਦੇ ਜਾ ਰਹੇ ਹਨ। ਪਿਛਲੇ ਸਮੇਂ ਆਏ ਉਹਨਾਂ ਦੇ ਡਿਊਟ ਗੀਤਾਂ ਨੇ ਤਾਂ ਕਾਫੀ ਚਰਚਾ ਖੱਟੀ ਹੈ ਤੇ ਹੁਣ ਆਰ ਨੇਤ ਸੋਲੋ ਗਾਣਾ ਲੈ ਕੇ ਆ ਚੁੱਕੇ ਹਨ ਜਿਸ ਦਾ ਨਾਮ ਹੈ 'ਨਾਨ'।ਗਾਣੇ 'ਚ ਦੋ ਪਿਆਰ ਕਰਨ ਵਾਲਿਆਂ 'ਚ ਨੋਕ ਝੋਕ ਪੇਸ਼ ਕੀਤੀ ਹੈ। ਆਰ ਨੇਤ ਵੱਲੋਂ ਲਿਖੇ ਇਸ ਗਾਣੇ ਦੇ ਬੋਲ ਵੀ ਕੁਝ ਅਜਿਹੇ ਹੀ ਹਨ। ਗਾਣੇ ਦਾ ਵੀਡੀਓ ਵੀ ਕਾਫੀ ਰੰਗੀਲਾ ਬਣਾਇਆ ਹੈ ਜਿਸ 'ਚ ਵਿਆਹ ਦੇ ਮਾਹੌਲ ਦੇ ਨਾਲ ਨਾਲ ਵਿਆਹ ਤੋਂ ਬਾਅਦ ਪਤੀ ਦਾ ਕੀ ਹਾਲ ਹੁੰਦਾ ਹੈ ਉਸ ਨੂੰ ਵੱਖਰੇ ਢੰਗ ਨਾਲ ਪੇਸ਼ ਕੀਤਾ ਹੈ।

ਹੋਰ ਵੇਖੋ : ਸਸਪੈਂਸ ਅਤੇ ਕਾਮੇਡੀ ਨਾਲ ਭਰਪੂਰ ਹੈ 'ਝੱਲੇ' ਫ਼ਿਲਮ ਦਾ ਟੀਜ਼ਰ, ਦੇਖੋ ਵੀਡੀਓ

ਗਾਣੇ ਦਾ ਵੀਡੀਓ ਜਿਉਣਾ ਅਤੇ ਜੋਗੀ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਜੇ.ਕੇ ਦੀ ਸ਼ਾਨਦਾਰ ਬੀਟ ਸੁਣਨ ਨੂੰ ਮਿਲ ਰਹੀ ਹੈ। ਗਾਣੇ ‘ਚ ਨਾਮੀ ਮਾਡਲ ਅਦਿਤੀ ਸ਼ਰਮਾ ਫੀਮੇਲ ਲੀਡ ‘ਚ ਨਜ਼ਰ ਆ ਰਹੀ ਹੈ। ਡਿਫਾਲਟਰ, ਦੱਬਦਾ ਕਿੱਥੇ ਆ, ਅਤੇ ਲੁਟੇਰਾ ਵਰਗੇ ਗਾਣੇ ਤੋਂ ਬਾਅਦ ਹੁਣ ਆਰ ਇਸ ਗਾਣੇ 'ਚ ਅਲੱਗ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਾਣਾ 'ਬਾਬਾ ਨਾਨਕ' ਵੀ ਪਿਛਲੇ ਦਿਨੀਂ ਰਿਲੀਜ਼ ਕਰ ਚੁੱਕੇ ਹਨ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network