ਹੁਣ ਨਹੀਂ ਦਬਣ ਵਾਲੇ ਆਰ ਨੇਤ, ਲੈ ਕੇ ਆ ਰਹੇ ਨੇ ਨਵਾਂ ਗੀਤ

Written by  Aaseen Khan   |  April 12th 2019 03:54 PM  |  Updated: April 12th 2019 03:58 PM

ਹੁਣ ਨਹੀਂ ਦਬਣ ਵਾਲੇ ਆਰ ਨੇਤ, ਲੈ ਕੇ ਆ ਰਹੇ ਨੇ ਨਵਾਂ ਗੀਤ

ਹੁਣ ਨਹੀਂ ਦਬਣ ਵਾਲੇ ਆਰ ਨੇਤ, ਲੈ ਕੇ ਆ ਰਹੇ ਨੇ ਨਵਾਂ ਗੀਤ : ਪੰਜਾਬੀ ਇੰਡਸਟਰੀ ਦੇ ਨਾਮਵਰ ਗਾਇਕ ਤੇ ਗੀਤਕਾਰ ਆਰ ਨੇਤ ਜਿੰਨ੍ਹਾਂ ਦੇ ਪਿਛਲੇ ਦਿਨੀਂ ਆਏ ਗੀਤ 'ਡਿਫਾਲਟਰ' ਨੇ ਬਹੁਤ ਸੁਰਖ਼ੀਆਂ ਬਟੋਰੀਆਂ ਹਨ।ਆਰ ਨੇਤ ਇੱਕ ਵਾਰ ਫਿਰ ਆਪਣੇ ਨਵੇਂ ਗੀਤ ਨਾਲ ਆ ਰਹੇ ਹਨ ਜਿਸ ਦਾ ਨਾਮ ਹੈ,'ਦਬਦਾ ਕਿੱਥੇ ਆ', ਜਿਸ ਦਾ 17 ਅਪ੍ਰੈਲ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਵਰਲਡ ਟੀਵੀ ਪ੍ਰੀਮੀਅਰ ਹੋਣ ਜਾ ਰਿਹਾ ਹੈ। ਯੂ ਟਿਊਬ 'ਤੇ ਇਹ ਗੀਤ ਜੱਸ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਹੋਵੇਗਾ।

ਆਰ ਨੇਤ ਦਾ ਇਹ ਗੀਤ ਵੀ ਡਿਊਟ ਗੀਤ ਹੋਣ ਵਾਲਾ ਹੈ ਜਿਸ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ। ਗਾਣੇ 'ਚ ਗਾਇਕਾ ਗੁਰਲੇਜ਼ ਅਖ਼ਤਰ ਦੀ ਆਵਾਜ਼ ਸੁਣਨ ਨੂੰ ਵੀ ਮਿਲਣ ਵਾਲੀ ਹੈ। ਦਬਦਾ ਕਿੱਥੇ ਆ ਗੀਤ ਦਾ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰ ਮਿਸਟਾ ਬਾਜ਼ ਹੋਰਾਂ ਨੇ ਤਿਆਰ ਕੀਤਾ ਹੈ। ਉੱਥੇ ਹੀ ਵੀਡੀਓ ਬੀ ਟੂਗੈਦਰ ਪਰੋਜ਼ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ : ਆਰ ਨੇਤ ਨੇ ਗੀਤ ਰਾਹੀਂ ਦੱਸੀ ਸ਼ਹੀਦ ਹੋਏ ਫੌਜੀਆਂ ਦੀਆਂ ਮਾਵਾਂ ਦੀ ਹਾਲਤ, ਦੇਖੋ ਵੀਡੀਓ

ਆਰ ਨੇਤ ਕਈ ਹਿੱਟ ਗੀਤ ਗਾ ਚੁੱਕੇ ਹਨ ਜਿਸ 'ਚ ਇਸੇ ਸਾਲ ਆਇਆ ਗੀਤ ਡਿਫਾਲਟਰ ਸ਼ਾਮਿਲ ਹੈ ਜਿਸ ਨੂੰ ਹੁਣ ਤੱਕ ਯੂ ਟਿਊਬ 'ਤੇ 72 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਆਰ ਨੇਤ ਤੇਰੇ ਪਿੰਡ, ਜਾਗੀਰਦਾਰ, 2800, ਛੜਾ ਵਰਗੇ ਕਈ ਸੁਪਰਹਿੱਟ ਗਾਣੇ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਦੇਖਣਾ ਹੋਵੇਗਾ ਆਰ ਨੇਤ ਦੇ ਇਸ ਨਵੇਂ ਗੀਤ ਨੂੰ ਦਰਸ਼ਕ ਕਿੰਨ੍ਹਾਂ ਕੁ ਪਿਆਰ ਦਿੰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network