ਗਾਇਕ ਆਰ ਨੇਤ ਨੇ ਪੁਲਿਸ ਵਾਲੀ ਨਾਲ ਲਿਆ ਪੰਗਾ …!

Written by  Rupinder Kaler   |  July 24th 2020 05:19 PM  |  Updated: July 24th 2020 05:19 PM

ਗਾਇਕ ਆਰ ਨੇਤ ਨੇ ਪੁਲਿਸ ਵਾਲੀ ਨਾਲ ਲਿਆ ਪੰਗਾ …!

ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ‘ਡਿਸਟੈਂਸ ਏਜ਼’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਵਿੱਚ ਕਮਲ ਖੰਗੂਰਾ ਪੁਲਿਸ ਦੀ ਵਰਦੀ ਵਿੱਚ ਖੂਬ ਜੱਚ ਰਹੀ ਹੈ, ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ ।

https://www.instagram.com/p/CDAvtD5pTcH/

ਗੀਤ ਨੂੰ ਮਿਊਜ਼ਿਕ ਮਿਸਟਾ ਬਾਜ਼ ਨੇ ਦਿੱਤਾ ਹੈ, ਗੀਤ ਦੇ ਬੋਲ ਆਰ ਨੇਤ ਨੇ ਹੀ ਲਿਖੇ ਹਨ । ਵੀਡੀਓ ਏ ਟਰੂ ਮੇਕਰਸ ਫ਼ਿਲਮ ਨੇ ਤਿਆਰ ਕੀਤੀ ਹੈ । ਆਰ ਨੇਤ ਦਾ ਇਹ ਗਾਣਾ ਰੋਮਾਂਟਿਕ ਸੌਂਗ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਆਪਣੇ ਪਿਆਰ ਨੂੰ ਪਾਉਣ ਲਈ ਮੁੰਡਾ ਕੀ-ਕੀ ਪਾਪੜ ਵੇਲਦਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾ ਆਰ ਨੇਤ ਦਾ ਗਾਣਾ ਕਿਲੋਮੀਟਰ ਆਇਆ ਸੀ । ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/CBnRQ3VJcGa/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network