ਆਰ ਨੇਤ ਲਾਭ ਹੀਰਾ ਨਾਲ ਮਿਲਕੇ ਲੈ ਕੇ ਆ ਰਹੇ ‘ਰੀਲਾਂ ਵਾਲਾ ਡੈੱਕ’, ਨਵੇਂ ਪੋਸਟਰ ਸ਼ੇਅਰ ਕਰਕੇ ਦੱਸੀ ਰਿਲੀਜ਼ ਡੇਟ

Written by  Lajwinder kaur   |  November 26th 2019 12:10 PM  |  Updated: November 26th 2019 12:10 PM

ਆਰ ਨੇਤ ਲਾਭ ਹੀਰਾ ਨਾਲ ਮਿਲਕੇ ਲੈ ਕੇ ਆ ਰਹੇ ‘ਰੀਲਾਂ ਵਾਲਾ ਡੈੱਕ’, ਨਵੇਂ ਪੋਸਟਰ ਸ਼ੇਅਰ ਕਰਕੇ ਦੱਸੀ ਰਿਲੀਜ਼ ਡੇਟ

ਪੰਜਾਬੀ ਗਾਇਕ ਆਰ ਨੇਤ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰਾ ਹੀ ਮੁਕਾਮ ਹਾਸਿਲ ਕਰ ਲਿਆ ਹੈ। ਉਹ ਬੈਕ ਟੂ ਬੈਕ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਰੀਲਾਂ ਵਾਲਾ ਡੈੱਕ’ ਦਾ ਐਲਾਨ ਕੀਤਾ ਸੀ। ਪਰ ਹੁਣ ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਆਪਣੇ ਗੀਤ ਦਾ ਆਫ਼ੀਸ਼ੀਅਲ ਪੋਸਟਰ ਸ਼ੇਅਰ ਕਰਦੇ ਹੋਏ ਆਪਣੇ ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਕਰ ਦਿੱਤਾ ਹੈ।

ਹੋਰ ਵੇਖੋ:ਸਿੱਪੀ ਗਿੱਲ ਨੇ ਆਪਣੇ ਪੁੱਤਰ ਜੁਝਾਰ ਦੀ ਵੀਡੀਓ ਸਾਂਝੀ ਕਰਦੇ ਹੋਏ ਕਿਹਾ ‘ਮੇਰੀ ਹਰ ਖੁਸ਼ੀ ਮੇਰੇ ਚਾਹੁਣ ਵਾਲਿਆਂ ਕਰਕੇ ਹੈ’

ਇਸ ਗਾਣੇ ‘ਚ ਆਰ ਨੇਤ ਤੇ ਦਿੱਗਜ ਗਾਇਕ ਲਾਭ ਹੀਰਾ ਦੀ ਜੁਗਲਬੰਦੀ ਸੁਣਨ ਨੂੰ ਮਿਲੇਗੀ। ਇਸ ਗਾਣੇ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਦਾ ਹੋਵੇਗਾ। ਖ਼ੂਬਸੂਰਤ ਪੰਜਾਬੀ ਮਾਡਲ ਗਿੰਨੀ ਕਪੂਰ ਇਸ ਗਾਣੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਡਾਇਰੈਕਟਰ ਜਿਓਣਾ (Jeona) ਵੱਲੋਂ ਗਾਣੇ ਦੇ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਫੈਨਜ਼ ‘ਚ ਇਸ ਗਾਣੇ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

 

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network