‘ਤੇਰੀ ਏਨੀ ਕਾਹਤੋਂ ਮਰਗੀ ਜ਼ਮੀਰ ਦਿੱਲੀਏ ਖੇਤ ਬਾਬੇ ਨਾਨਕ ਦੇ ਖੋਹਣ ਨੂੰ ਫਿਰੇ’- ਆਰ ਨੇਤ

written by Lajwinder kaur | December 01, 2020

ਪੰਜਾਬੀ ਗਾਇਕ ਆਰ ਨੇਤ ਜੋ ਕਿ ਏਨੀਂ ਦਿਨੀਂ ਕਿਸਾਨ ਅੰਦੋਲਨ ‘ਚ ਪਹੁੰਚੇ ਹੋਏ ਨੇ । ਉਨ੍ਹਾਂ ਨੇ ਇੱਕ ਕਿਸਾਨ ਬਜ਼ੁਰਗ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੇਂਦਰ ਦੀ ਸਰਕਾਰ ਨੂੰ ਲਾਹਨਤਾਂ ਪਾਈਆਂ ਨੇ ।

punjabi singer r nait pic ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਗੁਰਦੁਆਰਾ ਸਾਹਿਬ ਟੇਕਿਆ ਮੱਥਾ ਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਇਸ ਤਸਵੀਰ 'ਚ ਨਜ਼ਰ ਆ ਰਹੇ ਬਜ਼ੁਰਗ ਕਿਸਾਨ ਦੇ ਸੱਟਾਂ ਲੱਗੀਆਂ ਹੋਈਆਂ ਨੇ । ਕੈਪਸ਼ਨ ਚ ਆਰ ਨੇਤ ਨੇ ਲਿਖਿਆ ਹੈ- ‘ਯਾਦ ਰੱਖੀਂ ਲੜਦੇ ਆ ਬਿਨਾਂ ਸੀਸ ਤੋਂ ਹੱਥ ਪਾਉਂਦੀ ਜਿਨ੍ਹਾਂ ਦੀ ਤੂੰ ਧੌਣ ਨੂੰ ਫਿਰੇਂ ਤੇਰੀ ਏਨੀ ਕਾਹਤੋਂ ਮਰਗੀ ਜ਼ਮੀਰ ਦਿੱਲੀਏ ਖੇਤ ਬਾਬੇ ਨਾਨਕ ਦੇ ਖੋਹਣ ਨੂੰ ਫਿਰੇ

ਜੈ ਜਵਾਨ ਜੈ ਕਿਸਾਨ’ ।

r nait with ammy virk

ਇਹ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕੇਂਦਰ ਸਰਕਾਰ ਉੱਤੇ ਗੁੱਸਾ ਕੱਢ ਰਹੇ ਨੇ ਤੇ ਕਿਸਾਨਾਂ ਦੀ ਕਾਮਯਾਬੀ ਲਈ ਅਰਦਾਸਾਂ ਕਰ ਰਹੇ ਨੇ । ਜੇ ਗੱਲ ਕਰੀਏ ਆਰ ਨੇਤ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਆਪਣੇ ਨਵੇਂ ਧਾਰਮਿਕ ਗੀਤ ‘ਮੇਰਾ ਬਾਬਾ ਨਾਨਕ’ (Mera Baba Nanak) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।

inside pic of r nait

You may also like