Advertisment

ਆਰ ਨੇਤ ਲੈ ਕੇ ਆ ਰਹੇ ਨੇ ਨਵਾਂ ਗੀਤ 'Naan', ਪੋਸਟਰ ਆਇਆ ਸਾਹਮਣੇ

author-image
By Aaseen Khan
New Update
ਆਰ ਨੇਤ ਲੈ ਕੇ ਆ ਰਹੇ ਨੇ ਨਵਾਂ ਗੀਤ 'Naan', ਪੋਸਟਰ ਆਇਆ ਸਾਹਮਣੇ
Advertisment
ਪਿਛਲੇ ਕੁਝ ਸਮੇਂ ਤੋਂ ਪੰਜਾਬ ਸੰਗੀਤ ਜਗਤ 'ਚ ਇੱਕ ਨਾਮ ਕਾਫੀ ਤੇਜ਼ੀ ਨਾਲ ਅੱਗੇ ਆਇਆ ਹੈ ਤੇ ਹਰ ਕਿਸੇ ਦੇ ਦਿਲਾਂ 'ਤੇ ਛਾਅ ਰਿਹਾ ਹੈ। ਉਹ ਨਾਮ ਹੈ ਆਰ ਨੇਤ ਜਿਹੜੇ ਪੰਜਾਬੀ ਇੰਡਸਟਰੀ ਸਰਗਰਮ ਤਾਂ ਕਾਫੀ ਸਮੇਂ ਤੋਂ ਹਨ ਪਰ ਪਿਛਲੇ ਮਹੀਨਿਆਂ 'ਚ ਆਏ ਉਹਨਾਂ ਦੇ ਗੀਤ ਡਿਫਾਲਟਰ, ਦਬਦਾ ਕਿੱਥੇ, ਪੋਆਏਜ਼ਨ, ਅਤੇ ਉਹਨਾਂ ਦਾ ਆਖਰੀ ਗੀਤ ਲੁਟੇਰਾ ਨੇ ਆਰ ਨੇਤ ਦਾ ਨਾਮ ਸ਼ਿਖਰਾਂ 'ਤੇ ਪਹੁੰਚਾਇਆ ਹੈ।
Advertisment
ਹੁਣ ਇਹਨਾਂ ਹਿੱਟ ਗੀਤਾਂ ਤੋਂ ਬਾਅਦ ਆਰ ਨੇਤ ਫਿਰ ਆਪਣੇ ਨਵੇਂ ਗੀਤ ਨਾਲ ਧਮਾਕਾ ਕਰਨ ਜਾ ਰਹੇ ਹਨ। ਜੀ ਹਾਂ ਉਹਨਾਂ ਦੇ ਗੀਤ 'ਨਾਨ' ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ ਜਿਸ ਨੂੰ ਗਾਇਆ ਤੇ ਲਿਖਿਆ ਆਰ ਨੇਤ ਨੇ ਖੁਦ ਅਤੇ ਸੰਗੀਤ Jay K ਦਾ ਹੈ।ਗਾਣੇ 'ਚ ਨਾਮੀ ਮਾਡਲ ਅਦਿਤੀ ਸ਼ਰਮਾ ਫੀਮੇਲ ਲੀਡ 'ਚ ਨਜ਼ਰ ਆਵੇਗੀ। ਜਿਉਣਾ ਅਤੇ ਜੋਗੀ ਦੇ ਨਿਰਦੇਸ਼ਨ 'ਚ ਗਾਣੇ ਦਾ ਵੀਡੀਓ ਫ਼ਿਲਮਾਇਆ ਗਿਆ ਹੈ। ਹੋਰ ਵੇਖੋ : ਬੋਹੇਮੀਆ ਨੇ ਆਪਣੇ ਜਨਮਦਿਨ 'ਤੇ ਫੈਨਸ ਨੂੰ ਦਿੱਤਾ ਤੋਹਫ਼ਾ, ਯਸ਼ ਰਾਜ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਇਆ ਨਵਾਂ ਗਾਣਾ
ਇਸ ਤੋਂ ਇਲਾਵਾ ਆਰ ਨੇਤ ਨਾਨਕ ਪਾਤਸ਼ਾਹ ਦੇ 550 ਵੇਂ ਗੁਰਪੁਰਬ ਨੂੰ ਸਮਰਪਿਤ ਗਾਣਾ 'ਬਾਬਾ ਨਾਨਕ' ਲੈ ਕੇ ਆ ਰਹੇ ਹਨ ਜਿਹੜਾ ਕਿ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਸੀ ਪਰ ਕਿਸੇ ਤਕਨੀਕੀ ਸਮੱਸਿਆ ਦੇ ਚਲਦਿਆਂ ਦੋ ਦਿਨ ਦੀ ਦੇਰੀ ਨਾਲ ਰਿਲੀਜ਼ ਹੋਣ ਜਾ ਰਿਹਾ ਹੈ। ਆਰ ਨੇਤ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਜਾਣਕਾਰੀ ਸਾਂਝੀ ਕੀਤੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment