ਆਰ ਨੇਤ ਦੇ ਨਵੇਂ ਗੀਤ ‘ਰੈੱਡ ਬੱਤੀਆਂ’ ਦਾ 19 ਅਗਸਤ ਨੂੰ ਹੋਵੇਗਾ ਪੀਟੀਸੀ ਉੱਤੇ ਵਰਲਡ ਪ੍ਰੀਮੀਅਰ

written by Lajwinder kaur | August 17, 2019

ਜੇ ਗੱਲ ਕਰੀਏ ਆਰ ਨੇਤ ਦੀ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਚਾਰੇ ਪਾਸੇ ਆਰ ਨੇਤ-ਆਰ ਨੇਤ ਹੋਈ ਪਈ ਹੈ। ਜੀ ਹਾਂ ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਆਰ ਨੇਤ ਦੇ ਨਵੇਂ ਗੀਤ ਰੈੱਡ ਬੱਤੀਆਂ ਬਹੁਤ ਜਲਦ ਪੀਟੀਸੀ ਪੰਜਾਬੀ ਉੱਤੇ ਵਰਲਡ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਸ ਗੀਤ ਨੂੰ 19 ਅਗਸਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਵਿ ਚਲਾਇਆ ਜਾਵੇਗਾ।

ਹੋਰ ਵੇਖੋ:‘PB 31’ ਵਾਲਿਆਂ ਦੀ ਧੱਕ ਜਾਰੀ, ਸਿੱਧੂ ਮੂਸੇਵਾਲਾ ਤੇ ਆਰ ਨੇਤ ਦਾ ‘POISON’ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

ਡਿਫਾਲਟਰ, ਦੱਬਦਾ ਕਿੱਥੇ ਆ, ਸਟਰਗਲਰ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਗੀਤ ਨੂੰ ਗਾਇਆ ਤੇ ਲਿਖਿਆ ਖ਼ੁਦ ਆਰ ਨੇਤ ਨੇ ਹੈ। ਇਸ ਗਾਣੇ ਨੂੰ ਮਿਲਊਜ਼ਿਕ BYG BYRD ਨੇ ਦਿੱਤਾ ਹੈ। ਇਸ ਗੀਤ ‘ਚ ਸਨੀ ਮਾਲਟਨ ਆਪਣੇ ਰੈਪ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਉਣਗੇ। ਜੱਸ ਰਿਕਾਰਡਸ ਦੇ ਲੇਬਲ ਹੇਠ ‘ਰੈੱਡ ਬੱਤੀਆਂ’ ਗਾਣੇ ਨੂੰ ਰਿਲੀਜ਼ ਕੀਤਾ ਜਾਵੇਗਾ। ਦਰਸ਼ਕਾਂ ‘ਚ ਆਰ ਨੇਤ ਨੇ ਨਵੇਂ ਗਾਣੇ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਜਿਸ ਦੇ ਚੱਲਦੇ ਰੈੱਡ ਬੱਤੀਆਂ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।

You may also like