ਧੀਆਂ ਦੇ ਸਤਿਕਾਰ ਲਈ ਆਰ ਨੈਤ ਨੇ ਚੱਲਦੇ ਸ਼ੋਅ 'ਚ ਕਹੀ ਇਹ ਗੱਲ, ਵੀਡੀਓ ਵਾਇਰਲ
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਰ ਨੈਤ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਉਹਨਾਂ ਦੇ ਗਾਣਿਆਂ ਨੂੰ ਪੰਜਾਬੀ ਗਾਣੇ ਸੁਣਨ ਵਾਲੇ ਪਿਆਰ ਦੇ ਰਹੇ ਹਨ । ਵਧੀਆ ਗਾਣੇ ਬਨਾਉਣ ਦੇ ਨਾਲ ਨਾਲ ਆਰ ਨੈਤ ਲੋਕਾਂ ਨੂੰ ਸਮਾਜਿਕ ਸੁਨੇਹਾ ਵੀ ਦਿੰਦੇ ਹਨ । ਇਸੇ ਤਰ੍ਹਾਂ ਦਾ ਇੱਕ ਵੀਡੀਓ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।
https://www.instagram.com/p/BytdZtfF1cL/
ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਨ ਦਾ ਸੁਨੇਹਾ ਦੇ ਰਹੇ ਹਨ । ਇਸ ਦੇ ਨਾਲ ਹੀ ਉਹ ਲੋਕਾਂ ਨੂੰ ਧੀਆਂ ਦਾ ਸਤਿਕਾਰ ਕਰਨ ਦਾ ਸੁਨੇਹਾ ਵੀ ਦਿੱਤਾ ਹੈ । ਨੈਤ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਕਿਸੇ ਵੀ ਧੀ ਭੈਣ ਨਾਲ ਕੁਝ ਮਾੜਾ ਕਰਨ ਤੋਂ ਪਹਿਲਾਂ ਇਹ ਸੋਚ ਲਵੋ ਕਿ ਤੁਹਾਡੇ ਆਪਣੇ ਘਰ ਵੀ ਧੀ ਭੈਣ ਹੈ ।
https://www.instagram.com/p/ByGd9UhF6yd/
ਆਰ ਨੈਤ ਵੀਡੀਓ ਵਿੱਚ ਕਹਿ ਰਹੇ ਹਨ ਕਿ ਕੁਝ ਲੋਕ ਕਿਸੇ ਵੀ ਕੁੜੀ ਦੀ ਫੋਟੋ ਕਲਿੱਕ ਕਰਕੇ ਇੰਟਰਨੈੱਟ ਤੇ ਵਾਇਰਲ ਕਰ ਦਿੰਦੇ ਹਨ ਜੋ ਕਿ ਬਹੁਤ ਗਲਤ ਹੈ, ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ।
https://www.instagram.com/p/ByxT9F6FT2Z/
ਆਰ ਨੈਤ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ । ਲੋਕ ਇਸ ਵੀਡੀਓ ਤੇ ਆਪਣੇ ਆਪਣੇ ਕਮੈਂਟ ਵੀ ਦੇ ਰਹੇ ਹਨ ।