ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਸਿਹਤ ਨੂੰ ਲੈ ਕੇ ਕੀ ਕਹਿਣਾ ਹੈ ਆਰ ਨੇਤ ਦਾ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਨੂੰ ‘ਡਿਫਾਲਟਰ’ ਵਰਗੇ ਵਧੀਆ ਗੀਤ ਦੇਣ ਵਾਲੇ ਪੰਜਾਬੀ ਗਾਇਕ ਆਰ ਨੇਤ ਜੋ ਕਿ ਅੱਜ-ਕੱਲ੍ਹ ਆਪਣੇ ਨਵੇਂ ਗੀਤ ‘ਦਬਦਾ ਕਿੱਥੇ ਆ’ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਛਾਏ ਪਏ ਹਨ। ਆਰ ਨੇਤ ਜੋ ਕਿ ਇੰਸਟਾਗ੍ਰਾਮ ਉੱਤੇ ਬਹੁਤ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਖ਼ਾਸ ਸ਼ਖ਼ਸੀਅਤ ਦੇ ਲਈ ਭਾਵੁਕ ਵੀਡੀਓ ਪਾਈ ਹੈ। ਜੀ ਹਾਂ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਮਨੀ ਔਜਲਾ ਤੋਂ ਬਾਅਦ ਹੁਣ ਆਰ ਨੇਤ ਵੀ ਬਿੱਟੂ ਦੁਗਾਲ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਅੱਗੇ ਆਏ ਹਨ।
ਜੀ ਹਾਂ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਪਾ ਕੇ ਆਪਣੇ ਸਾਰੇ ਪ੍ਰਸ਼ੰਸ਼ਕਾਂ ਨੂੰ ਪੰਜਾਬ ਦੇ ਦਿੱਗਜ ਕਬੱਡੀ ਖਿਡਾਰੀ ਨਰਿੰਦਰ ਰਾਮ ਉਰਫ਼ ਬਿੱਟੂ ਦੁਗਾਲ ਦੀ ਸਿਹਤ ਲਈ ਅਰਦਾਸ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਕੋਈ ਪਤਾ ਨਹੀਂ ਹੁੰਦਾ ਕਿਸ ਇਨਸਾਨ ਦੀ ਅਰਦਾਸ ਲੱਗ ਜਾਂਦੀ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਿੱਟੂ ਦੁਗਾਲ ਵੀਰਾ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ‘ਚ ਆ ਕੇ ਬੈਠੇ। ਇਸ ਤੋਂ ਪਹਿਲਾਂ ਗਾਇਕ ਮਨੀ ਔਜਲਾ ਨੇ ਵੀ ਸੋਸ਼ਲ ਮੀਡੀਆ ਰਾਹੀਂ ਅਪੀਲ ਕੀਤੀ ਸੀ ਕਿ ਸਭ ਬਿੱਟੂ ਦੁਗਾਲ ਦੀ ਸਿਹਤ ਲਈ ਅਰਦਾਸ ਕਰੋ। ਦੱਸ ਦਈਏ ਬਿੱਟੂ ਦੁਗਾਲ ਕਬੱਡੀ ਦੇ ਸਰਵੋਤਮ ਖਿਡਾਰੀਆਂ ਚੋਂ ਇੱਕ ਹਨ। ਬਿੱਟੂ ਦੁਗਾਲ ਦੀ ਬੀਤੇ ਪਿਛਲੇ ਦਿਨੀਂ ਦਿਮਾਗ ਦੀ ਨਾੜੀ ਬਲਾਕ ਹੋ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਸ ਦੇ ਚੱਲਦੇ ਦੇਸ਼-ਵਿਦੇਸ਼ ‘ਚ ਬੈਠੇ ਸਾਰੇ ਹੀ ਪੰਜਾਬੀ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸਾਂ ਕਰ ਰਹੇ ਹਨ।