ਬਚਪਨ ਦੀਆਂ ਯਾਰੀਆਂ ਦੀਆਂ ਖ਼ੂਬਸੂਰਤ ਯਾਦਾਂ ਅੱਖਾਂ ਸਾਹਮਣੇ ਲੈ ਕੇ ਆਉਂਦਾ ਹੈ ਆਰ ਨੇਤ ਦਾ ਗੀਤ '26 ਸਾਲ

Written by  Aaseen Khan   |  June 14th 2019 12:15 PM  |  Updated: June 14th 2019 12:17 PM

ਬਚਪਨ ਦੀਆਂ ਯਾਰੀਆਂ ਦੀਆਂ ਖ਼ੂਬਸੂਰਤ ਯਾਦਾਂ ਅੱਖਾਂ ਸਾਹਮਣੇ ਲੈ ਕੇ ਆਉਂਦਾ ਹੈ ਆਰ ਨੇਤ ਦਾ ਗੀਤ '26 ਸਾਲ

ਆਰ ਨੇਤ ਜਿੰਨ੍ਹਾਂ ਦੀ ਗਾਇਕੀ ਤੇ ਕਲਮ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਸ ਸਾਲ ਡਿਫਾਲਟਰ ਅਤੇ ਦੱਬਦਾ ਕਿੱਥੇ ਆ ਵਰਗੇ ਸੁਪਰਹਿੱਟ ਗੀਤ ਦੇਣ ਤੋਂ ਬਾਅਦ ਆਰ ਨੇਤ ਇੱਕ ਵਾਰ ਫਿਰ ਸ਼ਾਨਦਾਰ ਗੀਤ '26 ਸਾਲ' ਨਾਲ ਵਾਪਿਸ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਗੀਤ ਦੇ ਟੀਜ਼ਰ ਨੇ ਬਹੁਤ ਚਰਚਾ ਖੱਟੀ ਸੀ ਤੇ ਯੂ ਟਿਊਬ 'ਤੇ ਟਰੈਂਡਿੰਗ 'ਚ ਵੀ ਛਾਇਆ ਰਿਹਾ। ਗੀਤ ਬਚਪਨ ਦੇ ਖ਼ੂਬਸੂਰਤ ਬਿਤਾਏ ਪਲ ਅੱਖਾਂ ਸਾਹਮਣੇ ਲੈ ਕੇ ਆਉਂਦਾ ਹੈ। ਛੋਟੇ ਹੁੰਦੇ ਤੋਂ ਜਿਹੜੇ ਦੋਸਤਾਂ ਨਾਲ ਦੋਸਤੀ ਰਹੀ ਉਹਨਾਂ ਦੀਆਂ ਯਾਦਾਂ ਨੂੰ ਦਰਸਾਉਂਦਾ ਹੈ ਆਰ ਨੇਤ ਦਾ ਇਹ ਗੀਤ।

ਆਰ ਨੇਤ ਗੀਤ 'ਚ ਕਹਿ ਰਹੇ ਹਨ ਕਿ ਉਹਨਾਂ ਦਾ ਮਨ ਕਰ ਰਿਹਾ ਹੈ ਕਿ 26 ਸਾਲ ਦੇ ਇਹਨਾਂ ਸ਼ਾਨਦਾਰ ਪਲਾਂ ਨੂੰ ਇੱਕ ਕਿਤਾਬ ਦੇ ਰੂਪ 'ਚ ਲੈ ਕੇ ਆਉਣ। ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਨੂੰ ਆਪਣੇ ਬਚਪਨ ਨਾਲ ਜੋੜ ਕੇ ਦੇਖ ਰਿਹਾ ਹੈ।

ਹੋਰ ਵੇਖੋ : ਗੁਰਨਾਮ ਭੁੱਲਰ ਤੇ ਨੀਰੂ ਬਾਜਵਾ ਦੀ ਬਣੇਗੀ ਜੋੜੀ, ਨਵੀਂ ਫ਼ਿਲਮ ਦਾ ਐਲਾਨ

 

View this post on Instagram

 

PB 31 IN THE GAME “POISON” KEEP SUPPORTING GUYS ?? @sidhu_moosewala @agam.mann @kiddworldwide

A post shared by R Nait (@official_rnait) on

ਗੀਤ ਦੇ ਬੋਲ ਆਰ ਨੇਤ ਦੇ ਹੀ ਹਨ ਅਤੇ ਸੰਗੀਤ ਨਾਲ ਸਜਾਇਆ ਹੈ ਪੈਵੀ ਧੰਜਲ ਹੋਰਾਂ ਨੇ। ਗੀਤ ਦਾ ਵੀਡੀਓ ਸ਼ਵਿੰਦਰ ਟਿਉਣਾ ਵੱਲੋਂ ਤਿਆਰ ਕੀਤਾ ਗਿਆ ਹੈ। ਆਰ ਨੇਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ 20 ਜੂਨ ਨੂੰ ਸਿੱਧੂ ਮੂਸੇ ਵਾਲਾ ਨਾਲ 'Poison' ਨਾਮ ਦਾ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network