ਆਰ ਨੇਤ ਦਾ ਨਵਾਂ ਗੀਤ ‘ਗੋਲੀ’ ਹੋਇਆ ਰਿਲੀਜ਼

Written by  Shaminder   |  October 28th 2020 05:51 PM  |  Updated: October 28th 2020 05:52 PM

ਆਰ ਨੇਤ ਦਾ ਨਵਾਂ ਗੀਤ ‘ਗੋਲੀ’ ਹੋਇਆ ਰਿਲੀਜ਼

ਆਰ ਨੇਤ ਦਾ ਨਵਾਂ ਗੀਤ ‘ਗੋਲੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਆਰ ਨੇਤ ਨੇ ਖੁਦ ਲਿਖੇ ਹਨ।ਗੀਤ ‘ਚ ਇੱਕ ਅਜਿਹੇ ਰੋਅਬਦਾਰ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਇਲਾਕੇ ‘ਚ ਪੂਰਾ ਰੋਅਬ ਰੱਖਦਾ ਹੈ । ਗੀਤ ਨੂੰ ਕੰਪੋਜ ਵੀ ਖੁਦ ਆਰ ਨੇਤ ਵੱਲੋਂ ਕੀਤਾ ਗਿਆ ਹੈ ਅਤੇ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ । ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ਅਤੇ ਡਾਇਰੈਕਸ਼ਨ ਅਮਰ ਹੁੰਦਲ ਹੋਰਾਂ ਵੱਲੋਂ ਦਿੱਤੀ ਗਈ ਹੈ ।

R Nait R Nait

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਰ ਨੇਤ ਇੱਕ ਤੋਂ ਇੱਕ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ । ਮਾਨਸਾ ਦੇ ਰਹਿਣ ਵਾਲੇ ਆਰ ਨੇਤ ਨੇ ਕੀ ਗੀਤ ਆਪਣੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਲਿਖੇ ਹਨ ।

ਹੋਰ ਪੜ੍ਹੋ : ਆਰ ਨੇਤ ਜਲਦ ਹੀ ਆਪਣੇ ਨਵੇਂ ਗੀਤ ‘ਗੋਲੀ’ ਨਾਲ ਹੋਣਗੇ ਹਾਜ਼ਰ, ਟੀਜ਼ਰ ਹੋਇਆ ਰਿਲੀਜ਼

r nait r nait

ਜਿਸ ‘ਚ ਡਿਫਾਲਟਰ ਗਾਣਾ ਉਨ੍ਹਾਂ ਨੇ ਆਪਣੇ ਨਾਲ ਹੋਈ ਇਕ ਘਟਨਾ ਤੋਂ ਪ੍ਰੇਰਿਤ ਹੋ ਕੇ ਲਿਖਿਆ ਸੀ ਅਤੇ ਇਹ ਗਾਣਾ ਹਿੱਟ ਸਾਬਿਤ ਹੋਇਆ ।

ਉਨ੍ਹਾਂ ਨੇ ਇਸ ਪੱਧਰ ‘ਤੇ ਪਹੁੰਚਣ ਲਈ ਕਰੜੀ ਮਿਹਨਤ ਕੀਤੀ ਹੈ । ਆਰ ਨੇਤ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਰੋਤੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੰਦੇ ਆਏ ਹਨ । ਇਹ ਗੀਤ ਵੀ ਓਨਾ ਹੀ ਮਕਬੂਲ ਹੋਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network