ਗਾਇਕ ਆਰ ਨੇਤ ਨੂੰ ਕੌਣ ਪੁੱਛ ਰਿਹਾ ਹੈ ਠੋਕ ਠੋਕ ਕੇ ਸਵਾਲ, ਦੇਖੋ ਵੀਡੀਓ

Written by  Aaseen Khan   |  May 02nd 2019 05:35 PM  |  Updated: May 02nd 2019 05:35 PM

ਗਾਇਕ ਆਰ ਨੇਤ ਨੂੰ ਕੌਣ ਪੁੱਛ ਰਿਹਾ ਹੈ ਠੋਕ ਠੋਕ ਕੇ ਸਵਾਲ, ਦੇਖੋ ਵੀਡੀਓ

ਗਾਇਕ ਆਰ ਨੇਤ ਨੂੰ ਕੌਣ ਪੁੱਛ ਰਿਹਾ ਹੈ ਠੋਕ ਠੋਕ ਕੇ ਸਵਾਲ, ਦੇਖੋ ਵੀਡੀਓ : ਗਾਇਕ ਤੇ ਗੀਤਕਾਰ ਆਰ ਨੇਤ ਜਿਹੜੇ ਡਿਫਾਲਟਰ ਹੋਣ ਤੋਂ ਬਾਅਦ ਹੁਣ ਦਬ ਨਹੀਂ ਰਹੇ। ਜੀ ਹਾਂ ਉਹਨਾਂ ਦਾ ਹਾਲ 'ਚ ਗੁਰਲੇਜ਼ ਅਖ਼ਤਰ ਨਾਲ ਆਇਆ ਗੀਤ 'ਦਬਦਾ ਕਿੱਥੇ ਆ' ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਗਾਣਿਆਂ ਤੋਂ ਇਲਾਵਾ ਆਰ ਨੇਤ ਦੇ ਲਾਈਵ ਅਖਾੜਿਆਂ 'ਚ ਗਾਏ ਗੀਤ ਵੀ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਉਹਨਾਂ ਦਾ ਅਜਿਹਾ ਹੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਗੀਤ 'ਚ ਉਹ ਆਪਣੇ ਨਵੇਂ ਫੈਮਿਲੀ ਮੈਂਬਰ ਦੀ ਗੱਲ ਕਰ ਰਹੇ ਹਨ ਜਿਹੜੀ ਉਹਨਾਂ ਤੋਂ ਕਾਫੀ ਸਵਾਲ ਪੁੱਛਦੀ ਹੈ। ਪ੍ਰਸੰਸ਼ਕਾਂ ਵੱਲੋਂ ਹਰ ਗੀਤ ਦੀ ਤਰ੍ਹਾਂ ਉਹਨਾਂ ਦਾ ਇਹ ਇਹ ਗੀਤ ਵੀ ਪਸੰਦ ਕੀਤਾ ਜਾ ਰਿਹਾ ਹੈ।

 

View this post on Instagram

 

Family ch kon kon ve✌️✌️✌️ Keep supporting guys..??

A post shared by R Nait (@official_rnait) on

ਹੋਰ ਵੇਖੋ : ਕੁਲਵਿੰਦਰ ਬਿੱਲਾ ਦੇ ਲੱਗੇ ਸਿਹਰੇ, ਪਰ ਨਹੀਂ ਕਰਵਾਉਣਾ ਚਾਹੁੰਦੇ ਵਿਆਹ, ਦੇਖੋ ਵੀਡੀਓ

ਆਰ ਨੇਤ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ 'ਚ 2800, ਤੇਰੇ ਪਿੰਡ, ਜਾਗੀਰਦਾਰ, ਡਿਫਾਲਟਰ, ਅਤੇ ਕੁਝ ਸਮੇਂ ਪਹਿਲਾਂ ਰਿਲੀਜ਼ ਹੋਇਆ ਗੀਤ ਦਬਦਾ ਕਿੱਥੇ ਆ ਨੇ ਸਰੋਤਿਆਂ ਦੇ ਦਿਲ 'ਤੇ ਰਾਜ ਕੀਤਾ ਹੈ। ਆਪਣੇ ਗੀਤਾਂ ਰਾਹੀਂ ਆਰ ਨੇਤ ਸਮਾਜਿਕ ਮੁੱਦਿਆਂ ਪ੍ਰਤੀ ਵੀ ਅਵਾਜ਼ ਚੁੱਕਦੇ ਰਹਿੰਦੇ ਹਨ। ਉਹਨਾਂ ਦਾ ਲਾਈਵ ਸ਼ੋਅ 'ਚ ਗਾਇਆ ਇਹ ਗੀਤ ਵੀ ਕਾਫੀ ਵਾਇਰਲ ਹੋ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network