ਦੇਬੀ ਮਖ਼ਸੂਸਪੁਰੀ ਦਾ ‘ਰਾਖ਼’ ਗੀਤ ਟੁੱਟੇ ਦਿਲਾਂ ਨੂੰ ਦੇ ਰਿਹਾ ਸਹਾਰਾ

written by Rupinder Kaler | April 24, 2020

ਗਾਇਕ ਤੇ ਗੀਤਕਾਰ ਦੇਬੀ ਮਖ਼ਸੂਸਪੁਰੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਰਾਖ਼’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਹ ਇੱਕ ਸੈਡ ਸੌਂਗ ਹੈ, ਜਿਸ ਨੂੰ ਦੇਬੀ ਮਖ਼ਸੂਸਪੁਰੀ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਨੇ ਅਤੇ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਜੋਏ ਅਤੁਲ ਨੇ ਅਤੇ ਸੰਗੀਤਬੱਧ ਕੀਤਾ ਹੈ ਰਣਜੀਤ ਰਾਣਾ ਨੇ । https://www.instagram.com/p/B_NYu_alhUN/ ਵੀਡੀਓ ਤਿਆਰ ਕੀਤਾ ਹੈ ਨਰਿੰਦਰ ਕਾਮਰਾ ਅਤੇ ਕਰਣ ਕਾਮਰਾ ਨੇ। ਇਸ ਗੀਤ ‘ਚ ਮਹਿਬੂਬ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਪ੍ਰੇਮੀ ਤੋਂ ਵਿੱਛੜ ਚੁੱਕਿਆ ਹੈ । ਉਸ ਪ੍ਰੇਮੀ ਦੇ ਨਾਲ ਵਸਲ ਦਾ ਦਿਨ ਕਦੋਂ ਆਏਗਾ ਇਸ ਨੂੰ ਵੀ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਦੇ ਨਾਲ ਹੀ ਗੀਤ ‘ਚ ਇਹ ਵੀ ਦੱਸਿਆ ਗਿਆ ਹੈ ਕਿਸੇ ਦੀ ਰਾਖ਼ ਨੂੰ ਉਠਾਓਗੇ ਤਾਂ ਉਸ ਦੀ ਕਾਲਿਖ ਤੋਂ ਤੁਸੀਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ । https://www.youtube.com/watch?v=S_5KUbffpCU ਇਸ ਗੀਤ ਨੂੰ ਦੇਬੀ ਮਖਸੂਸਪੁਰੀ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ । ਇਸ ਗੀਤ ਨੂੰ ਰਿਲੀਜ਼ ਹੋਇਆਂ ਕੁਝ ਹੀ ਘੰਟੇ ਹੋਏ ਨੇ ‘ਤੇ ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ‘ਚ ਦੇਬੀ ਨੇ ਬਹੁਤ ਹੀ ਖੂਬਸੂਰਤ ਸ਼ਾਇਰੀ ਨੂੰ ਗੀਤ ਦੇ ਰੂਪ ‘ਚ ਪੇਸ਼ ਕੀਤਾ ਹੈ ।

0 Comments
0

You may also like