ਜਦੋਂ ਭੇਡ ਨੇ ‘ਰੱਬ ਦਾ ਬੰਦਾ’ ਗਾਉਣ ਵਾਲੇ ਗਾਇਕ ‘ਅਹਨ’ ਦੇ ਸੁਰਾਂ ‘ਚ ਮਿਲਾਏ ਸੁਰ ਤਾਂ ਵਾਮਿਕਾ ਗੱਬੀ ਨੇ ਕੀਤਾ ਅਜਿਹਾ ਕਮੈਂਟ, ਦੇਖੋ ਵੀਡੀਓ

Written by  Lajwinder kaur   |  July 31st 2019 02:55 PM  |  Updated: July 31st 2019 03:02 PM

ਜਦੋਂ ਭੇਡ ਨੇ ‘ਰੱਬ ਦਾ ਬੰਦਾ’ ਗਾਉਣ ਵਾਲੇ ਗਾਇਕ ‘ਅਹਨ’ ਦੇ ਸੁਰਾਂ ‘ਚ ਮਿਲਾਏ ਸੁਰ ਤਾਂ ਵਾਮਿਕਾ ਗੱਬੀ ਨੇ ਕੀਤਾ ਅਜਿਹਾ ਕਮੈਂਟ, ਦੇਖੋ ਵੀਡੀਓ

ਪੰਜਾਬੀ ਗਾਇਕ ਅਹਨ ਜਿਨ੍ਹਾਂ ਨੇ ‘ਰੱਬ ਦਾ ਬੰਦਾ’ ਗਾਣੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਜਗ੍ਹਾ ਬਣ ਲਈ ਹੈ। ਲਲਾਰ ਵੇ, ਮੁਹੱਬਤਾਂ ਦੇ ਰੰਗ, ਕਲੀਰੇ, ਰੱਬ ਦਾ ਬੰਦਾ ਵਰਗੇ ਗੀਤ ਦੇਣ ਵਾਲੇ ਅਹਨ ਸੋਸ਼ਲ ਮੀਡੀਆ ਉੱਤੇ ਵੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੀਆਂ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਆਪਣੇ ਦੋ ਸਾਥੀਆਂ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

Jado Gaana gaan vele sur na labhe..Thank you dost ?Sum te krdi ae mainnnn mainnn @ajam_khan_official ?? #fav .❤️?

A post shared by Ahen (@ahenmusic) on

ਹੋਰ ਵੇਖੋ:ਗੈਰੀ ਸੰਧੂ ਨੇ ਕੀਤੀ ਆਟੋ ਦੀ ਸਵਾਰੀ, ਤੇ ਆਟੋ ਵਾਲੇ ਨੂੰ ਦਿੱਤਾ ਇਹ ਸਰਪ੍ਰਾਈਜ਼, ਦੇਖੋ ਵੀਡੀਓ

ਇਸ ‘ਚ ਇੱਕ ਸਾਥੀ ਤਾਂ ਖ਼ਾਸ ਪ੍ਰਾਣੀ ਹੈ। ਜੀ ਹਾਂ ਵੀਡੀਓ ‘ਚ ਦੇਖ ਸਕਦੇ ਹੋ ਉਹ ਭੇਡ ਨਾਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉੱਧਰ ਭੇਡ ਵੀ ਪੂਰੇ ਸੁਰ ਮਿਲਾ ਰਹੀ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਇਕ ਹੋਰ ਗਾਇਕ ਅਜਮ ਖ਼ਾਨ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅਹਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਵੀਡੀਓ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਜਦੋਂ ਗਾਣਾ ਗਾਣ ਵੇਲੇ ਸੁਰ ਨਾ ਲੱਭਣ..ਧੰਨਵਾਦ ਦੋਸਤ..ਸਮੇਂ ਤੇ ਕਰਦੀ ਏ ਮੈਂਮੈਂਮੈਂ........’

'Rabb Da Banda' Singer Ahen Shared his video singing with sheep

ਉਨ੍ਹਾਂ ਦੀ ਇਸ ਪੋਸਟ ਤੇ ਫੈਨਜ਼ ਦੇ ਨਾਲ ਪੰਜਾਬੀ ਫ਼ਿਲਮ ਇੰਸਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਵਾਮਿਕਾ ਗੱਬੀ ਦਾ ਵੀ ਹਾਸਾ ਨਾ ਰੁੱਕਿਆ ਤੇ ਉਨ੍ਹਾਂ ਨੇ ਵੀ ਕਮੈਂਟ ਕਰਕੇ ਆਪਣਾ ਹਾਸਾ ਜ਼ਾਹਿਰ ਕੀਤਾ ਹੈ। ਅਹਨ ਦੀ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network