ਪਹਿਲੀ ਪੰਜਾਬੀ ਸਾਇੰਸ ਫਿਕਸ਼ਨ ਰੇਡੂਆ ਦਾ ਫਰਸਟ ਲੁਕ ਆਇਆ ਸਾਰਿਆਂ ਦੇ ਸਾਹਮਣੇ

Written by  Gopal Jha   |  February 19th 2018 10:14 AM  |  Updated: February 19th 2018 10:15 AM

ਪਹਿਲੀ ਪੰਜਾਬੀ ਸਾਇੰਸ ਫਿਕਸ਼ਨ ਰੇਡੂਆ ਦਾ ਫਰਸਟ ਲੁਕ ਆਇਆ ਸਾਰਿਆਂ ਦੇ ਸਾਹਮਣੇ

ਪੰਜਾਬੀ ਫਿਲਮ ਇੰਡਸਟਰੀ ਦੀ ਪਹਿਲੀ ਸਾਇੰਸ ਫਿਕਸ਼ਨ ਫਿਲਮ ਰੇਡੂਆ ਦਾ ਫਰਸਟ ਲੁਕ ਸਾਰਿਆਂ ਦੇ ਸਾਹਮਣੇ ਆ ਚੁਕਿਆ ਹੈ | ਇਸ ਫਰਸਟ ਲੁਕ ਦੇ ਵਿਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਟਾਪ ਕਾਮੇਡੀਅਨ ਗੁਰਪ੍ਰੀਤ ਘੁੱਗੀ ਤੇ ਬੀ ਐਨ ਸ਼ਰਮਾ ਦੇ ਨਾਲ ਮੇਨ ਲੀਡ ਤੇ ਨਜ਼ਰ ਆਉਣਗੇ ਬਹੁਤ ਵਧੀਆ ਕਲਾਕਾਰ ਨਵ ਬਾਜਵਾ ਤੇ ਇਸ ਮੂਵੀ ਦੇ ਨਾਲ ਇਕ ਹੋਰ ਇੰਟਰੈਟਿੰਗ ਗੱਲ ਇਹ ਜੁੜਦਿਆਂ ਜਾ ਰਹੀ ਹੈ ਕਿ ਨਵ ਬਾਜਵਾ ਬੇਤੋਰ ਡਾਇਰੈਕਟਰ ਇੱਸੇ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਪਣਾ ਡੈਬਿਊ ਵੀ ਕਰਨਗੇ |

ਫਿਲਮ ਦੀ ਕਹਾਣੀ ਬਾਰੇ ਤਾਂ ਸਾਨੂੰ ਕੁਝ ਖਾਸ ਨਹੀਂ ਪਤਾ ਪਰ ਜਿੰਨਾ ਕੁ ਪਤਾ ਹੈ ਉਹ ਅਸੀਂ ਤੁਹਾਨੂੰ ਦਸ ਦਿੰਦੇ ਹਾਂ | ਦਰਅਸਲ ਇਸ ਸਾਇੰਸ ਫਿਕਸ਼ਨ ਮੂਵੀ ਦਾ ਪਲਾਟ ਅਧਾਰਿਤ ਹੈ ਟਾਈਮ ਟ੍ਰੇਵਲ ਤੇ ਮਤਲਬ ਕਿ ਨਵ ਬਾਜਵਾ, ਗੁਰਪ੍ਰੀਤ ਘੁਗੀ Gurpreet Ghuggi ਤੇ B.N ਸ਼ਰਮਾ ਨੂੰ ਇੱਕ ਰੇਡੂਆ ਮਿਲ ਜਾਂਦਾ ਹੈ ਜੋ ਕਿ ਅਸਲ ਦੇ ਵਿਚ ਰੇਡੂਆ ਨਹੀਂ ਬਲਕਿ ਇਕ ਟਾਈਮ ਮਸ਼ੀਨ ਹੈ | ਇਸਲਈ ਇਸ ਟਾਈਮ ਮਸ਼ੀਨ ਹੱਥ ਲੱਗਣ ਤੋਂ ਬਾਅਦ ਇਹ ਤਿੰਨੋ ਕਿ ਕਿ ਕਰਦੇ ਨੇ ਇਸੀ ਤੇ ਸਾਰੀ ਮੂਵੀ ਤੇ ਅਧਾਰਿਤ ਹੈ | ਹੈ ਨਾ ਮੂਵੀ ਦਾ ਪਲਾਟ ਰੋਚਕ, ਜੇ ਪਲਾਟ ਇਨ੍ਹਾਂ ਰੋਚਕ ਹੈ ਤੇ ਮੂਵੀ ਕਿੰਨੀ ਰੋਚਕ ਹੋਵੇਗੀ | ਪਰ ਇਸ ਰੋਚਕ ਮੂਵੀ ਨੂੰ ਦੇਖਣ ਦੇ ਲਈ ਤੁਹਾਨੂੰ 11 ਮਈ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ | ਕਿਉਕਿ ਅਜੇ ਤੱਕ ਤਾਂ ਇਸ ਮੂਵੀ ਦੀ ਰਿਲੀਜ਼ ਤਾਰੀਕ 11 ਮਈ ਹੀ ਫਾਈਨਲ ਕਿੱਤੀ ਗਈ ਹੈ | ਬਾਕੀ ਜੇ ਤਾਰੀਕ ਬਾਦ ਵਿਚ ਬਦਲ ਜਾਵੇ ਤਾਂ ਉਸਦੀ ਗਾਰੰਟੀ ਅਸੀਂ ਨਹੀਂ ਲੈਂਦੇ, ਕਿਉਕਿ ਬਾਲੀਵੁੱਡ ਤੇ ਪੋਲੀਵੁਡ ਵਿਚ ਅੱਜ ਕਲ ਬਹੁਤ ਸਾਰੀਆਂ ਫ਼ਿਲਮਾਂ ਦੀਆਂ ਤਰੀਕਾਂ ਬਦਲ ਰਹੀਆਂ ਨੇ |

Radua - Punjabi Movie 2018

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network