ਬਾਲੀਵੁੱਡ ਵਿੱਚ ਫੈਲੇ ਭਾਈ ਭਤੀਜਾਵਾਦ ਨੂੰ ਲੈ ਕੇ ਰੈਪਰ ਰਫ਼ਤਾਰ ਨੇ ਕੀਤੇ ਕਈ ਖੁਲਾਸੇ …!

Written by  Rupinder Kaler   |  July 08th 2020 05:12 PM  |  Updated: July 08th 2020 05:12 PM

ਬਾਲੀਵੁੱਡ ਵਿੱਚ ਫੈਲੇ ਭਾਈ ਭਤੀਜਾਵਾਦ ਨੂੰ ਲੈ ਕੇ ਰੈਪਰ ਰਫ਼ਤਾਰ ਨੇ ਕੀਤੇ ਕਈ ਖੁਲਾਸੇ …!

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਭਤੀਜਾਵਾਦ ਦੇ ਮੁੱਦੇ ‘ਤੇ ਕਈ ਸਿਤਾਰੇ ਖੁੱਲ੍ਹ ਕੇ ਬੋਲ ਰਹੇ ਹਨ ।ਇਸ ਸਭ ਦੇ ਚਲਦੇ ਹੁਣ ਮਸ਼ਹੂਰ ਰੈਪਰ ਰਫ਼ਤਾਰ ਨੇ ਭਤੀਜਾਵਾਦ ਬਾਰੇ ਕਈ ਖੁਲਾਸੇ ਕੀਤੇ ਹਨ । ਰਫ਼ਤਾਰ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਜਦੋਂ ਇਕ ਵਿਅਕਤੀ ਸਾਰੀ ਉਮਰ ਇਕ ਇੰਡਸਟਰੀ ਵਿਚ ਕੰਮ ਕਰਦਾ ਹੈ, ਤਾਂ ਉਹ ਆਪਣੇ ਪਰਿਵਾਰ ਨੂੰ ਉਥੇ ਜਗ੍ਹਾ ਬਣਾਉਣ ਦਾ ਮੌਕਾ ਦਿੰਦਾ ਹੈ।

https://www.instagram.com/p/CCXf5csJsTK/

ਉਹਨਾਂ ਕਿਹਾ ਕਿ ਇੰਡਸਟਰੀ ਵਿਚ ਭਤੀਜਾਵਾਦ ਹੋਣਾ ਆਮ ਗੱਲ ਹੈ, ਪਰ ਗਲ਼ਤੀ ਜਨਤਾ ਦੁਆਰਾ ਕੀਤੀ ਜਾਂਦੀ ਹੈ ਜੋ ਇਸ ਨੂੰ ਉਤਸ਼ਾਹਤ ਕਰਦੀ ਹੈ। ਸਟਾਰਕਿੱਡ ਦੀ ਫਿਲਮ ਦੇਖਣ ਲਈ ਲੱਖਾਂ ਲੋਕ ਜਾਣਗੇ ਪਰ ਕੋਈ ਵੀ ਆਮ ਸਿਤਾਰਿਆਂ ਬਾਰੇ ਨਹੀਂ ਸੋਚਦਾ। ਰਫ਼ਤਾਰ ਕਿਹਾ ਕਿ ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਅੱਜ ਲੋਕ ਉਸ ਬਾਰੇ ਹੰਗਾਮਾ ਕਰ ਰਹੇ ਹਨ, ਜਦੋਂ ਉਹ ਜ਼ਿੰਦਾ ਸੀ, ਕਿਸੇ ਨੇ ਉਸ ਦੀ ਪਰਵਾਹ ਨਹੀਂ ਸੀ ਕੀਤੀ।

https://www.instagram.com/p/CBAGw1qJl9C/

ਜੇ ਸੁਸ਼ਾਂਤ ਦੀਆਂ ਫਿਲਮਾਂ ਨੂੰ ਵੀ ਸਟਾਰਕਿਡ ਦੀਆਂ ਫਿਲਮਾਂ ਵਰਗਾ ਪਿਆਰ ਮਿਲ ਜਾਂਦਾ, ਤਾਂ ਇਹ ਨਾ ਹੋਇਆ ਹੁੰਦਾ। ਉਹ ਕਹਿੰਦਾ ਹੈ ਕਿ ਹਰ ਕੋਈ ਸੁਸ਼ਾਂਤ ਦੀ ਆਖਰੀ ਫਿਲਮ ਨੂੰ ਡਿਜੀਟਲ ਪਲੇਟਫਾਰਮ ‘ਤੇ ਹਰ ਕੋਈ ਵੇਖ ਸਕਦਾ ਹੈ। ਸੁਸ਼ਾਂਤ ਅਕਸਰ ਹੀ ਲੋਕਾਂ ਨੂੰ ਆਪਣੀਆਂ ਫਿਲਮਾਂ ਦੇਖਣ ਲਈ ਇੰਸਟਾਗ੍ਰਾਮ ਤੇ ਕਹਿੰਦੇ ਸੀ।

https://www.instagram.com/p/B_uyxISpGSf/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network