ਪੰਜਾਬ ਦੇ ਕਾਲੇ ਦੌਰ ਨੂੰ ਕੈਮਰੇ 'ਚ ਕੈਦ ਕੀਤਾ ਸੀ ਰਘੂ ਰਾਏ ਨੇ, ਕਿਸ ਤਰ੍ਹਾਂ ਦਾ ਸੀ ਉਸ ਸਮੇਂ ਮਹੌਲ ਸੁਣੋਂ ਰਘੂ ਰਾਏ ਤੋਂ  

Written by  Rupinder Kaler   |  April 09th 2019 03:40 PM  |  Updated: April 09th 2019 04:57 PM

ਪੰਜਾਬ ਦੇ ਕਾਲੇ ਦੌਰ ਨੂੰ ਕੈਮਰੇ 'ਚ ਕੈਦ ਕੀਤਾ ਸੀ ਰਘੂ ਰਾਏ ਨੇ, ਕਿਸ ਤਰ੍ਹਾਂ ਦਾ ਸੀ ਉਸ ਸਮੇਂ ਮਹੌਲ ਸੁਣੋਂ ਰਘੂ ਰਾਏ ਤੋਂ  

ਪਦਮ ਸ਼੍ਰੀ ਰਘੂ ਰਾਏ ਉਹ ਸ਼ਖਸ ਹੈ ਜਿਸ ਨੇ ਜ਼ਿੰਦਗੀ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ । ਰਘੂ ਰਾਏ ਦਾ ਫੋਟੋਗ੍ਰਾਫੀ ਦਾ ਸਫ਼ਰ ਭਾਵੇਂ ਬਹੁਤ ਲੰਮਾ ਰਿਹਾ ਹੈ ਪਰ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਫੋਟੋਗ੍ਰਾਫਰ ਬਣਨਗੇ । ਰਘੂ ਰਾਏ ਦਾ ਕਹਿਣਾ ਹੈ ਕਿ ਉਸ ਨੇ ਫੋਟੋਗ੍ਰਾਫਰ ਬਣਨ ਦਾ ਉਦੋਂ ਫ਼ੈਸਲਾ ਕੀਤਾ ਸੀ ਜਦੋਂ ਉਸ ਨੇ ਆਪਣੇ ਭਰਾ ਦੇ ਕੈਮਰੇ ਨਾਲ ਫੋਟੋ ਖਿੱਚੀ ਤੇ ਉਹ ਇੱਕ ਵੱਡੇ ਮੈਗਜ਼ੀਨ ਵਿੱਚ ਛਪ ਗਈ ।

Raghu Rai Raghu Rai

ਰਘੂ ਰਾਏ ਦਾ ਕਹਿਣਾ ਹੈ ਹਰ ਵਿਅਕਤੀ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ ਤੇ ਜਦੋਂ ਕੋਈ ਇਹ ਗੁਣ ਪਛਾਣ ਲੈਂਦਾ ਹੈ ਤਾਂ ਉਸ ਨੰ ਆਪਣੀ ਜ਼ਿੰਦਗੀ ਦਾ ਮਕਸਦ ਮਿਲ ਜਾਂਦਾ ਹੈ । ਰਘੂ ਰਾਏ ਦੇ ਫੋਟੋਗ੍ਰਾਫੀ ਦੇ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹ 1965ਵਿੱਚ ਫੋਟੋਗ੍ਰਾਫੀ ਨਾਲ ਜੁੜੇ ਸਨ । ਇਸ ਤੋਂ ਬਾਅਦ ਉਹ ਦਿੱਲੀ ਦੀ ਇੱਕ ਪ੍ਰਕਾਸ਼ਨ ਦ ਸਟੇਟਸਮੈਨ ਨਾਲ ਜੁੜ ਗਏ ਸੀ । 1976 ਵਿੱਚ ਉਹਨਾਂ ਨੇ ਅਖਬਾਰ ਛੱਡ ਕੇ ਫ਼ਰੀਲਾਂਸ ਫ਼ੋਟੋਗ੍ਰਾਫੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਉਹ 1982 ਤੋਂ ਲੈ ਕੇ 1992 ਤੱਕ ਰਾਏ ਇੰਡੀਆ ਟੂਡੇ ਦਾ ਫ਼ੋਟੋਗ੍ਰਾਫੀ ਸੰਚਾਲਕ ਰਹੇ । 1990  ਤੋਂ 1997 ਤੱਕ ਰਾਏ ਨੇ ਵਰਲਡ ਪ੍ਰੈੱਸ ਫ਼ੋਟੋ ਵਿੱਚ ਜਿਊਰੀ ਦੀ ਭੂਮਿਕਾ ਨਿਭਾਈ।ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਅਖ਼ਬਾਰਾਂ ਤੇ ਮੈਗਜ਼ੀਨ ਲਈ ਕੰਮ ਕੀਤਾ । ਰਘੂ ਰਾਏ ਉਹ ਫੋਟੋਗ੍ਰਾਫਰ ਹੈ ਜਿਸ ਨੇ ਪੰਜਾਬ ਦੇ ਕਾਲੇ ਦੌਰ ਨੂੰ ਬਹੁਤ ਹੀ ਨੇੜੇ ਤੋਂ ਜਾਣਿਆ ਤੇ ਇਸ ਦੌਰ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ।

Raghu Rai Raghu Rai

ਰਘੂ ਰਾਏ ਨੇ ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀਸ ਦਿਸ ਵੀਕ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਪਹਿਲਾ ਸ਼ਖਸ ਹੈ ਜਿਸ ਨੇ ਅਪ੍ਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਸੰਤ ਭਿੰਡਰਾਂ ਵਾਲਿਆਂ ਨਾਲ ਮੁਲਾਕਾਤ ਕੀਤੀ ਸੀ ।

https://www.youtube.com/watch?v=gEjnqshdwCA

ਇਸ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਦੇ ਜੀਵਨ ਦੀਆਂ ਖ਼ਾਸ ਗੱਲਾਂ ਨੂੰ ਜਾਨਣ ਲਈ ਹਰ ਹਫ਼ਤੇ ਦੇਖੋ ਸਾਡਾ ਸ਼ੋਅ ਪੰਜਾਬੀਸ ਦਿਸ ਵੀਕ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network