ਰਘੂਰਾਮ ਬਣੇ ਪਿਤਾ, ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਬੱਚੇ ਦੀ ਪਹਿਲੀ ਝਲਕ

written by Lajwinder kaur | January 10, 2020

ਟੀਵੀ ਦੇ ਰਿਆਲਟੀ ਸ਼ੋਅ ਰੋਡੀਜ਼ ਤੋਂ ਮਸ਼ਹੂਰ ਹੋਏ ਰਘੂਰਾਮ ਪਿਤਾ ਬਣ ਗਏ ਨੇ। ਉਨ੍ਹਾਂ ਦੀ ਪਤਨੀ ਨਤਾਲੀ ਡੀ ਲੁਸੀਓ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਹੈ। ਦੱਸ ਦਈਏ ਨਤਾਲੀ ਤੇ ਰਘੂਰਾਮ ਨੇ ਦਸੰਬਰ 2018 ‘ਚ ਦੱਖਣੀ ਭਾਰਤੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਲਿਆ ਸੀ। ਸਾਲ 2020 ਉਨ੍ਹਾਂ ਲਈ ਖੁਸ਼ੀਆਂ ਭਰਿਆ ਚੜ੍ਹਿਆ ਹੈ। ਦੋਵੇਂ ਜਣੇ ਇੱਕ ਪੁੱਤਰ ਦੇ ਮਾਤਾ-ਪਿਤਾ ਬਣ ਗਏ ਨੇ।

ਹੋਰ ਵੇਖੋ:ਕੁਲਵਿੰਦਰ ਬਿੱਲਾ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ

ਰਘੂਰਾਮ ਨੇ ਆਪਣੇ ਬੇਟੇ ਦਾ ਨਾਮ ਰਿਦਮ (Rhythm) ਰੱਖਿਆ ਹੈ। ਉਨ੍ਹਾਂ ਦਾ ਮਨਾ ਹੈ ਕਿ ਇਹ ਨਾਂ ਕਿਸੇ ਧਰਮ ਨਾਲ ਨਹੀਂ ਜੁੜਿਆ ਹੋਇਆ ਹੈ। ਰਘੂਰਾਮ ਨੇ ਪਿਆਰੀ ਕਵਿਤਾ ਦੇ ਨਾਲ  ਆਪਣੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਹੈ।

ਰਘੂ ਰਾਮ ਦਾ ਨਤਾਲੀ ਦੇ ਨਾਲ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਅਦਾਕਾਰਾ ਸੁਗੰਧਾ ਗਰਗ ਨਾਲ ਹੋਇਆ ਸੀ। ਪਰ ਦੋਵੇਂ ਸਾਲ 2016 ‘ਚ ਵੱਖ ਹੋ ਗਏ ਸਨ। ਤਲਾਕ ਤੋਂ ਬਾਅਦ ਰਘੂ ਰਾਮ ਨੇ ਆਪਣੀ ਗਰਲਫ੍ਰੈਂਡ ਨਤਾਲੀ ਡੀ ਲੁਸੀਓ ਦੇ ਨਾਲ ਵਿਆਹ ਕਰਵਾ ਲਿਆ ਸੀ। ਜੇ ਗੱਲ ਕਰੀਏ ਰਘੂ ਰਾਮ ਦੇ ਕੰਮ ਦੀ ਤਾਂ ਉਹ ਟੀਵੀ ਸ਼ੋਅ ਦੇ ਨਾਲ ਹਿੰਦੀ ਫ਼ਿਲਮ ‘ਚ ਵੀ ਅਦਾਕਾਰੀ ਕਰ ਚੁੱਕੇ ਹਨ। ਨਤਾਲੀ ਜੋ ਕਿ ਕੈਨੇਡੀਅਨ ਸਿੰਗਰ ਨੇ। ਰਘੂ ਤੇ ਨਤਾਲੀ ‘ਆਂਖੋ ਹੀ ਆਂਖੋ ਮੇ’ ਗੀਤ ‘ਚ ਇਕੱਠੇ ਨਜ਼ਰ ਆ ਚੁੱਕੇ ਹਨ।

You may also like