ਸਾਲ 2020 ’ਚ ਆਉਣ ਵਾਲੀਆਂ ਇਹਨਾਂ ਫ਼ਿਲਮਾਂ ’ਚ ਨਜ਼ਰ ਆਉਣਗੇ ਰਘਬੀਰ ਬੋਲੀ

written by Rupinder Kaler | January 21, 2020

ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਲਈ ਸਾਲ 2020 ਬਹੁਤ ਹੀ ਮਨੋਰੰਜਨ ਭਰਪੂਰ ਹੋਣ ਵਾਲਾ ਹੈ, ਕਿਉਂਕਿ ਇਸ ਸਾਲ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ । ਇਸ ਸਭ ਦੀ ਜਾਣਕਾਰੀ ਪਾਲੀਵੁੱਡ ਅਦਾਕਾਰ ਰਘਵੀਰ ਬੋਲੀ ਨੇ ਆਪਣੇ ਇੰਸਟਾਗਰਾਮ ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਹੈ । ਰਘਵੀਰ ਬੋਲੀ ਨੇ ਆਪਣੇ ਇੰਸਟਾਗਰਾਮ ਤੇ ਸਾਲ 2020 ਦੀਆਂ ਫ਼ਿਲਮਾਂ ਦਾ ਕੈਲੰਡਰ ਜਾਰੀ ਕੀਤਾ ਹੈ । https://www.instagram.com/p/B7A1Q3eB-k4/ ਰਘਬੀਰ ਬੋਲੀ ਸਭ ਤੋਂ ਪਹਿਲਾਂ ‘ਇੱਕ ਸੰਧੂ ਹੁੰਦਾ ਸੀ’ ਫ਼ਿਲਮ ਵਿੱਚ ਨਜ਼ਰ ਆਉਣਗੇ, ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਤੋਂ ਬਾਅਦ ਰਘਬੀਰ ਬੋਲੀ ਫ਼ਿਲਮ ‘ਪੋਸਤੀ’ ਵਿੱਚ ਨਜ਼ਰ ਆਉਣਗੇ, ਇਹ ਫ਼ਿਲਮ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ ।ਇਸੇ ਤਰ੍ਹਾਂ ਅਪ੍ਰੈਲ ਮਹੀਨੇ ਵਿੱਚ ਰਘਬੀਰ ਬੋਲੀ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ । https://www.instagram.com/p/B6Ld4ZnB-8C/ ਪਹਿਲੀ ਫ਼ਿਲਮ ਗਲਵਕੜੀ ਹੈ ਤੇ ਦੂਜੀ ਫ਼ਿਲਮ ਬਿਊਟੀਫੁੱਲ ਬਿੱਲੋ ਹੈ । ਇਹਨਾਂ ਫ਼ਿਲਮਾਂ ਤੋਂ ਬਾਅਦ ‘ਕੌਣ ਆ ਯਾਰ’ ਤੇ ‘ਯਮਲਾ’ ਫ਼ਿਲਮ ਵਿੱਚ ਨਜ਼ਰ ਆਉਣਗੇ । ਇਹਨਾਂ ਫ਼ਿਲਮਾਂ ਦੀ ਭਾਵੇਂ ਰਿਲੀਜਿੰਗ ਡੇਟ ਸਾਹਮਣੇ ਨਹੀਂ ਆਈ ਪਰ ਇਹ ਫ਼ਿਲਮਾਂ ਇਸੇ ਸਾਲ ਰਿਲੀਜ਼ ਹੋਣਗੀਆਂ । ਕੁਝ ਹੋਰ ਫ਼ਿਲਮਾਂ ਵੀ ਹਨ ਜਿੰਨ੍ਹਾਂ ਵਿੱਚ ਰਘਬੀਰ ਬੋਲੀ ਨਜ਼ਰ ਆਉਣ ਵਾਲੇ ਹਨ ਪਰ ਉਹਨਾਂ ਫ਼ਿਲਮਾਂ ਦਾ ਹਾਲੇ ਉਹਨਾਂ ਨੇ ਕੋਈ ਖੁਲਾਸਾ ਨਹੀਂ ਕੀਤਾ । https://www.instagram.com/p/B7f9-_lhDro/

0 Comments
0

You may also like