ਰਘਬੀਰ ਬੋਲੀ ਤੇ ਨਵਨੀਤ ਢਿੱਲੋਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  August 10th 2020 12:10 PM  |  Updated: August 10th 2020 12:10 PM

ਰਘਬੀਰ ਬੋਲੀ ਤੇ ਨਵਨੀਤ ਢਿੱਲੋਂ ਦਾ ਇਹ ਹਾਸੇ ਵਾਲਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬੀ ਜਗਤ ਦੇ ਕਮਾਲ ਦੇ ਅਦਾਕਾਰ ਰਘਬੀਰ ਬੋਲੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ।

View this post on Instagram

 

Desi Vidayi Mauke Dulhan Ko Pyar Dete Huye ?? #RavhveerBoli #navneetkaurdhillon #Yamla @missdhillon

A post shared by Raghveer Boli (@raghveerboliofficial) on

ਇਸ ਵੀਡੀਓ ‘ਚ ਰਘਬੀਰ ਬੋਲੀ ਤੇ ਨਵਨੀਤ ਢਿੱਲੋਂ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਦੋਵੇਂ ਦੀ ਹਾਸੇ ਵਾਲੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ । ਦਰਸ਼ਕ ਇਹ ਵੀਡੀਓ ਦੇਖ ਕੇ ਆਪਣਾ ਹਾਸਾ ਨਹੀਂ ਰੋਕ ਪਾ ਰਹੇ । ਇਹ ਵੀਡੀਓ ਦੋਵਾਂ ਨੇ ਯਮਲਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਣਾਇਆ ਹੈ । ਇਸ ਪੁਰਾਣੇ ਵੀਡੀਓ ਨੂੰ ਰਘਬੀਰ ਬੋਲੀ ਨੇ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ । ਉਨ੍ਹਾਂ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦੇਸੀ ਵਿਦਾਈ ਮੌਕੇ ਦੁਲਹਣ ਨੂੰ ਪਿਆਰ ਦਿੰਦੇ ਹੋਏ’ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।

ਜੇ ਗੱਲ ਕਰੀਏ ਰਘਬੀਰ ਬੋਲੀ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੀ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਨੇ । ਅਖੀਰਲੀ ਵਾਰ ਉਹ ‘ਇੱਕ ਸੰਧੂ ਹੁੰਦਾ ਸੀ’ ‘ਚ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਏ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network