ਜਦੋਂ ਰਘਵੀਰ ਬੋਲੀ ਨੇ ਸਾੜੀ 'ਚ ਲਾਏ ਰਾਜਵੀਰ ਜਵੰਦਾ ਦੇ ਨਾਲ ਠੁਮਕੇ, ਦੇਖੋ ਵੀਡੀਓ

Written by  Lajwinder kaur   |  March 28th 2019 05:53 PM  |  Updated: March 28th 2019 06:02 PM

ਜਦੋਂ ਰਘਵੀਰ ਬੋਲੀ ਨੇ ਸਾੜੀ 'ਚ ਲਾਏ ਰਾਜਵੀਰ ਜਵੰਦਾ ਦੇ ਨਾਲ ਠੁਮਕੇ, ਦੇਖੋ ਵੀਡੀਓ

ਰਘਵੀਰ ਬੋਲੀ ਅਤੇ ਰਾਜਵੀਰ ਜਵੰਦਾ ਜਿਹੜੇ ਅੱਜ-ਕੱਲ੍ਹ ਆਪਣੇ ਅਗਲੇ ਫ਼ਿਲਮੀ ਪ੍ਰੋਜੈਕਟ ‘ਚ ਬਿਜ਼ੀ ਚੱਲ ਰਹੇ ਹਨ। ਪਰ ਇਸ ਦੇ ਬਾਵਜੂਦ ਇਹ ਕਲਾਕਾਰ ਆਪਣੇ ਲਈ ਮਸਤੀ ਵਾਲੇ ਪਲ ਕੱਢ ਹੀ ਲੈਂਦੇ ਹਨ। ਰਘਵੀਰ ਬੋਲੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ ‘ਚ ਉਹਨਾਂ ਦੇ ਨਾਲ ਰਾਜਵੀਰ ਜਵੰਦਾ ਨਜ਼ਰ ਆ ਰਹੇ ਹਨ।

ਹੋਰ ਵੇਖੋ:ਆਪਣੀ ਮਾਂ ਲਈ ਗੂੜੇ ਪਿਆਰ ਨੂੰ ਕਰਨ ਔਜਲਾ ਨੇ ਟੈਟੂ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ

ਇਸ ਵੀਡੀਓ ‘ਚ ਰਾਜਵੀਰ ਜਵੰਦਾ ਅਤੇ ਰਘਵੀਰ ਬੋਲੀ  ‘ਘੁੰਮੀ ਸੰਗਰੂਰ ਨੀਂ ਮੈਂ ਘੁੰਮੀ ਬਰਨਾਲੇ’ ਗੀਤ ਉੱਤੇ ਐਕਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਉਹਨਾਂ ਨੇ ਟਿਕ-ਟੋਕ ਉੱਤੇ ਬਣਾਈ ਹੈ। ਇਸ ਵੀਡੀਓ ‘ਚ ਰਘਵੀਰ ਬੋਲੀ ਜਿਹਨਾਂ ਨੇ ਸਾੜੀ ਪਾ ਕੇ ਔਰਤ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।

ਜੇ ਗੱਲ ਕਰੀਏ ਰਘਵੀਰ ਬੋਲੀ ਦੀ ਤਾਂ ਉਹ ਬਹੁਤ ਜਲਦ ‘ਮੰਜੇ ਬਿਸਤਰੇ 2’ ਅਤੇ ‘ਯਾਰਾ ਵੇ’ ਫ਼ਿਲਮ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਟੁੰਬਣਗੇ। ਗਿੱਪੀ ਦੀ ਫ਼ਿਲਮ ‘ਮੰਜੇ ਬਿਸਤਰੇ 2’ 12 ਅਪ੍ਰੈਲ ਨੂੰ ਅਤੇ ਯਾਰਾ ਵੇ ਮੂਵੀ 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network