ਸਰਦਾਰੀ ਲੁੱਕ ‘ਚ ਨਜ਼ਰ ਆ ਰਹੇ ਇਸ ਹੀਰੋ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਤੱਕ ਪਾਈ ਪੂਰੀ ਧੱਕ

written by Lajwinder kaur | July 23, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਪੁਰਾਣੀ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਨੇ। ਜੀ ਹਾਂ ਇਸ ਤਸਵੀਰ ‘ਚ ਨਜ਼ਰ ਆ ਰਹੇ ਸਰਦਾਰੀ ਲੁੱਕ ਵਾਲੇ ਹੀਰੋ ਨੂੰ ਕੀ ਤੁਸੀਂ ਪਹਿਚਾਣਿਆ? ਚੱਲੋ ਤੁਹਾਨੂੰ ਦੱਸਦੇ ਹਾਂ ਇਹ ਹੋਰ ਕੋਈ ਨਹੀਂ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਫ਼ਿਲਮਾਂ ਤੱਕ ਵਾਹ ਵਾਹੀ ਖੱਟਣ ਵਾਲੇ ਰਾਹੁਲ ਦੇਵ ਨੇ।

inside image of rahul dev image source- instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ, ਪੁਲਿਸ ਨਾਲ ਪਿਆ ਪੰਗਾ, ਦੇਖੋ ਵੀਡੀਓ

ਹੋਰ ਪੜ੍ਹੋ : ਹਰਦੀਪ ਗਰੇਵਾਲ ਦੀ ਫ਼ਿਲਮ ‘ਤੁਣਕਾ-ਤਣਕਾ’ ਦਾ ਹੌਸਲੇ ਤੇ ਜਜ਼ਬੇ ਦੇ ਨਾਲ ਭਰਿਆ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

rahul dev image image source- instagram

ਇਹ ਤਸਵੀਰ ਨੂੰ ਖੁਦ ਰਾਹੁਲ ਦੇਵ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Throwback to 2017 ...#tbt #mubarakan #london #uk #onlocation #sandhusaab 🙂’ । ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

inside image of rahul dev bollywood actor image source- instagram

ਰਾਹੁਲ ਦੇਵ ਨੇ ਪੰਜਾਬੀ, ਹਿੰਦੀ, ਤੇਲਗੂ, ਤਾਮਿਲ, ਕੰਨੜਾ, ਉੜੀਆ, ਮਲਿਆਲਮ ਤੇ ਕੁਝ ਹੋਰ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜ਼ੌਹਰ ਦਿਖਾਉਣ ਹਨ। ਰਾਹੁਲ ਦੇਵ ਨੇ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ 2000 ਵਿਚ ਆਈ ਬਾਲੀਵੁੱਡ ਫ਼ਿਲਮ ਚੈਪੀਅਨ ਤੋਂ ਕੀਤਾ ਸੀ | ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ਭਾਵੇ ਉਹ ਕੋਈ ਵਿਲੇਨ ਦਾ ਕਿਰਦਾਰ ਹੋਵੇ ਜਾਂ ਫਿਰ ਐਕਟਰ ਦਾ | ਰਾਹੁਲ ਦੇਵ ਨੇ ਬਹੁਤ ਸਾਰੇ ਮਿਊਜ਼ਿਕ ਵੀਡੀਓ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ।

 

You may also like