ਪੰਜਾਬੀ ਅਦਾਕਾਰ ਰਾਹੁਲ ਜੁੰਗਰਾਲ ਨਜ਼ਰ ਆਉਣਗੇ ਇਸ ਵੈੱਬ ਸੀਰੀਜ਼ ‘ਚ

Written by  Lajwinder kaur   |  August 07th 2019 02:17 PM  |  Updated: August 07th 2019 02:29 PM

ਪੰਜਾਬੀ ਅਦਾਕਾਰ ਰਾਹੁਲ ਜੁੰਗਰਾਲ ਨਜ਼ਰ ਆਉਣਗੇ ਇਸ ਵੈੱਬ ਸੀਰੀਜ਼ ‘ਚ

ਪੰਜਾਬੀ ਅਦਾਕਾਰ ਰਾਹੁਲ ਜੁੰਗਰਾਲ ਜੋ ਕਿ ‘ਸਿਕੰਦਰ 2’ ‘ਚ ਆਪਣੇ ਨੈਗਟਿਵ ਕਿਰਦਾਰ ਦੇ ਚਲਦੇ ਖੂਬ ਸੁਰਖ਼ੀਆਂ ਬਟੋਰ ਰਹੇ ਹਨ।  ਜੀ ਹਾਂ ਉਨ੍ਹਾਂ ਦਾ ਕਿਰਦਾਰ ਕਰਤਾਰ ਚੀਮਾ ਤੇ ਗੁਰੀ ਦੇ ਆਪੋਜ਼ਿਟ ਹੈ। ਰਾਹੁਲ ਜੁੰਗਰਾਲ ਆਪਣੀ ਫ਼ਿਲਮ ‘ਸਿਕੰਦਰ 2’ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਫ਼ਿਲਮ ਬਾਕਸ ਆਫ਼ੀਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹਾਂ। ਜਿਸਦੇ ਚੱਲਦੇ ਰਾਹੁਲ ਜੁੰਗਰਾਲ ਨੇ ਆਪਣੇ ਪ੍ਰੋਜੈਕਟ ਦੀ ਜਾਣਕਾਰੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਜੀ ਹਾਂ ਉਹ ਬਹੁਤ ਜਲਦ ਵੈੱਬ ਸੀਰੀਜ਼ ‘ਚ ਨਜ਼ਰ ਆਉਣ ਵਾਲੇ ਹਨ। ਉਹ ਕੈਪ ਬਨਵਾਸ ਨਾਂਅ ਦੀ ਹਰਿਆਣਵੀ ਹਿੰਦੀ ਵੈੱਬ ਸੀਰੀਜ਼ ‘ਚ ਨਜ਼ਰ ਆਉਣਗੇ। ਇਸ ਵੈੱਬ ਸੀਰੀਜ਼ ‘ਚ ਕਾਲਜ ਲਾਈਫ਼ ਨੂੰ ਪੇਸ਼ ਕੀਤਾ ਜਾਵੇਗਾ।

ਹੋਰ ਵੇਖੋ:ਦਿਲਾਂ ਨੂੰ ਛੂਹ ਰਿਹਾ ਹੈ ਇਨ੍ਹਾਂ ਮਾਸੂਮਾਂ ਵੱਲੋਂ ਗਾਇਆ ‘ਕਾਹਦੀਆਂ ਗਰੀਬਾਂ ਦੀ ਲੋਹੜੀਆਂ-ਦਿਵਾਲੀਆਂ’ ਗੀਤ, ਦੇਖੋ ਵਾਇਰਲ ਵੀਡੀਓ

ਜੇ ਗੱਲ ਕਰੀਏ ਰਾਹੁਲ ਜੁੰਗਰਾਲ ਦੀ ਤਾਂ ਉਹ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ‘ਚ ਨੈਗਟਿਵ, ਪਾਜ਼ੀਟਿਵ, ਰੋਮਾਂਟਿਕ, ਭਾਵੁਕ ਕਿਰਦਾਰਾਂ ਦੇ ਜੌਹਰ ਵਿਖਾ ਚੁੱਕੇ ਹਨ। ਪਰ ਸਰਦਾਰ ਮੁਹੰਮਦ ‘ਚ ਉਨ੍ਹਾਂ ਵੱਲੋਂ ਨਿਭਾਏ ਗੁੱਲੂ ਦੇ ਕਿਰਦਾਰ ਨੇ ਉਨ੍ਹਾਂ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾ ਦਿੱਤਾ। ਇਸ ਰੋਲ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।  ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਸੀਰੀਅਲਾਂ 'ਚ ਵੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network