ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦੀ ਰਸਮਾਂ ਸ਼ੁਰੂ, ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ

written by Shaminder | July 15, 2021

ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । ਦਿਸ਼ਾ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਸ਼ਾ ਨੇ ਰਾਹੁਲ ਦੇ ਨਾਂਅ ਦੀ ਮਹਿੰਦੀ ਆਪਣੇ ਹੱਥਾਂ ‘ਤੇ ਲਗਾਈ ਹੈ। ਮਹਿੰਦੀ ਸੈਰੇਮਨੀ ‘ਤੇ ਦਿਸ਼ਾ ਨੇ ਗੁਲਾਬੀ ਅਤੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਹੋਈ ਸੀ ਅਤੇ ਕੰਨਾਂ ਵਿੱਚ ਵੱਡੇ ਵੱਡੇ ਝੁਮਕੇ ਨਜ਼ਰ ਆਏ ।

Disha,

ਹੋਰ ਪੜ੍ਹੋ : ਇੱਕ ਸਾਲ ਬਾਅਦ ਭਾਰਤ ਵਾਪਿਸ ਪਰਤੀ ਸੋਨਮ ਕਪੂਰ, ਪਿਤਾ ਨੂੰ ਏਅਰਪੋਟ ਤੇ ਦੇਖਕੇ ਲੱਗੀ ਰੋਣ 

Dsiha,,

ਇਸ ਲੁੱਕ ‘ਚ ਉਹ ਬਹੁਤ ਹੀ ਸੋਹਣੀ ਲੱਗ ਰਹੀ ਸੀ । ਦੱਸ ਦਈਏ ਕਿ ਦੋਵੇਂ 16 ਜੁਲਾਈ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਵਿਆਹ ‘ਚ ਬਹੁਤ ਹੀ ਚੋਣਵੇਂ ਲੋਕਾਂ ਨੂੰ ਬੁਲਾਇਆ ਗਿਆ ਹੈ । ਵਿਆਹ ਤੋਂ ਬਾਅਦ ਰਿਸੈਪਸ਼ਨ ਰੱਖਿਆ ਗਿਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇਸ ਲਈ ਫਾਈਵ ਸਟਾਰ ਹੋਟਲ ਬੁੱਕ ਕੀਤਾ ਗਿਆ ਹੈ। ਇਸ ਰਿਸੈਪਸ਼ਨ ਵਿਚ ਉਦਯੋਗ ਨਾਲ ਜੁੜੇ ਸਾਰੇ ਲੋਕ ਮੌਜੂਦ ਰਹਿਣਗੇ। ਇਸ ਲਈ ਦਿਸ਼ਾ ਅਤੇ ਰਾਹੁਲ ਦੇ ਕਰੀਬੀ ਦੋਸਤ ਵੀ ਸ਼ਾਮਲ ਹੋਣਗੇ।

Disha

ਅਜਿਹੀਆਂ ਖ਼ਬਰਾਂ ਵੀ ਹਨ ਕਿ ਰਾਹੁਲ ਨੇ ਆਪਣੇ ਬਿੱਗ ਬੌਸ ਦੇ ਸਾਥੀ ਖਿਡਾਰੀਆਂ ਅਤੇ ਖਤਰੋਂ ਕੇ ਖਿਲਾੜੀ ਦੇ ਸਾਰੇ ਪ੍ਰਤੀਯੋਗੀਆਂ ਨੂੰ ਖਾਸ ਸੱਦਾ ਦਿੱਤਾ ਹੈ। ਅਤੇ ਹਰ ਕੋਈ ਇਸ ਵਿਆਹ ਦਾ ਹਿੱਸਾ ਬਣਨ ਲਈ ਕਾਫ਼ੀ ਬੇਚੈਨ ਹੈ।ਵਿਆਹ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਹੁਣ ਸ਼ੁਰੂ ਹੋ ਗਈਆਂ ਹਨ।

 

View this post on Instagram

 

A post shared by DISHUL FOREVER❤ (@dishul_ians)

ਮਹਿੰਦੀ ਦੀ ਤਸਵੀਰ ਸਾਹਮਣੇ ਆ ਗਈ ਹੈ ਅਤੇ ਹੁਣ ਸੰਗੀਤ ਸਮਾਰੋਹ ਦੀ ਵਾਰੀ ਆਈ ਹੈ। ਜਿਸ ਦੀ ਰਾਹੁਲ ਅਤੇ ਦਿਸ਼ਾ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਹਨ। ਆਪਣੇ ਇੰਸਟਾਗ੍ਰਾਮ 'ਤੇ ਉਨ੍ਹਾਂ ਨੇ ਡਾਂਸ ਦੀ ਰਿਹਰਸਲ ਕਰਦੇ ਹੋਏ ਕਈ ਪੋਸਟਾਂ ਸ਼ੇਅਰ ਕੀਤੀਆਂ।

You may also like