ਰਾਹੁਲ ਵੋਹਰਾ ਦੀ ਪਤਨੀ ਨੇ ਸਾਂਝਾ ਕੀਤਾ ਅਦਾਕਾਰ ਦਾ ਆਖਰੀ ਵੀਡੀਓ

written by Shaminder | May 11, 2021

ਅਦਾਕਾਰ ਰਾਹੁਲ ਵੋਹਰਾ ਜਿਸ ਦਾ ਬੀਤੇ ਦਿਨ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਸੀ । ਉਸ ਦੀ ਪਤਨੀ ਨੇ ਆਪਣੇ ਪਤੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰਾਹੁਲ ਵੋਹਰਾ ਹਸਪਤਾਲ ਪ੍ਰਸ਼ਾਸਨ ਵੱਲੋਂ ਉਸ ਦੇ ਇਲਾਜ ‘ਚ ਕੀਤੀ ਜਾ ਰਹੀ ਲਾਪਰਵਾਹੀ ਬਾਰੇ ਦੱਸਦੇ ਹੋਏ ਦਿਖਾਈ ਦੇ ਰਿਹਾ ਹੈ ।

Rahul Vohra Image From Rahul Vohra's FB
ਹੋਰ ਪੜ੍ਹੋ : ਨੀਰੂ ਬਾਜਵਾ ਨੇ ਬੇਟੀ ਅਤੇ ਪਤੀ ਨਾਲ ਕੀਤੀ ਖੂਬ ਮਸਤੀ, ਵੀਡੀਓ ਕੀਤਾ ਸਾਂਝਾ
Rahul Image From Rahul Vohra Fb
ਵੀਡੀਓ ‘ਚ ਤੁਸੀਂ ਰਾਹੁਲ ਵੋਹਰਾ ਦੀ ਹਾਲਤ ਵੇਖ ਸਕਦੇ ਹੋ ਕਿ ਕਿੰਨੀ ਨਾਜ਼ੁਕ ਹੈ ਅਤੇ ਉਹ ਦੱਸ ਰਿਹਾ ਹੈ ਕਿ ਡਾਕਟਰਾਂ ਨੂੰ ਆਵਾਜ਼ਾਂ ਮਾਰਨ ‘ਤੇ ਵੀ ਉਹ ਆਉਂਦੇ ਨਹੀਂ ਹਨ । ਰਾਹੁਲ ਵੋਹਰਾ ਦੀ ਪਤਨੀ ਨੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।
Rahul Image From Rahul Vohra Fb
ਜਿਸ ‘ਚ ਰਾਹੁਲ ਹਸਪਤਾਲ ‘ਚ ਉਨ੍ਹਾਂ ਦੇ ਇਲਾਜ ਬਾਰੇ ਦੱਸ ਰਹੇ ਹਨ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਹੁਲ ਦੀ ਪਤਨੀ ਨੇ ਲਿਖਿਆ ਕਿ ਹਰ ਰਾਹੁਲ ਲਈ ਇਨਸਾਫ । ਮੇਰਾ ਰਾਹੁਲ ਚਲਾ ਗਿਆ ਇਹ ਸਭ ਨੂੰ ਪਤਾ ਹੈ, ਪਰ ਕਿਵੇਂ ਗਿਆ ਇਹ ਕਿਸੇ ਨੂੰ ਨਹੀਂ ਪਤਾ।
 
View this post on Instagram
 

A post shared by Jyoti Tiwari (@ijyotitiwari)

ਰਾਜੀਵ ਗਾਂਧੀ ਸੁਪਰ ਸਪੈਸ਼ੇਲਿਟੀ ਹਸਪਤਾਲ ਤਾਹਿਰਪੁਰ ਦਿੱਲੀ। ਇਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਉੱਥੇ । ਉਮੀਦ ਕਰਦੀ ਹਾਂ ਮੇਰੇ ਪਤੀ ਨੂੰ ਇਨਸਾਫ ਮਿਲੇਗਾ।ਇੱਕ ਹੋਰ ਰਾਹੁਲ ਇਸ ਦੁਨੀਆ ਤੋਂ ਨਹੀਂ ਜਾਣਾ ਚਾਹੀਦਾ’ । ਰਾਹੁਲ ਦੇ ਇਸ ਆਖਰੀ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਅਤੇ ਇਸ ਹਸਪਤਾਲ ਦੇ ਡਾਕਟਰਾਂ ਪ੍ਰਤੀ ਰੋਸ ਜਤਾ ਰਿਹਾ ਹੈ ।  

0 Comments
0

You may also like