ਰਾਏ ਜੁਝਾਰ ਨੇ ਨਵੇਂ ਗੀਤ 'ਕਾਲਜ' ਨਾਲ ਕੀਲੇ ਦਰਸ਼ਕ, ਗੀਤ ਛਾਇਆ ਸੋਸ਼ਲ ਮੀਡੀਆ 'ਤੇ, ਦੇਖੋ ਵੀਡੀਓ

Written by  Lajwinder kaur   |  December 27th 2019 01:54 PM  |  Updated: December 27th 2019 01:54 PM

ਰਾਏ ਜੁਝਾਰ ਨੇ ਨਵੇਂ ਗੀਤ 'ਕਾਲਜ' ਨਾਲ ਕੀਲੇ ਦਰਸ਼ਕ, ਗੀਤ ਛਾਇਆ ਸੋਸ਼ਲ ਮੀਡੀਆ 'ਤੇ, ਦੇਖੋ ਵੀਡੀਓ

ਪੰਜਾਬੀ ਫ਼ਿਲਮ ‘ ਜਾਨ ਤੋਂ ਪਿਆਰਾ’ ਦੇ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ। ਸਿਲਸਿਲੇ ਦੇ ਚੱਲਦੇ ਇਸ ਫ਼ਿਲਮ ਦਾ ਇੱਕ ਹੋਰ ਗੀਤ ਰਾਏ ਜੁਝਾਰ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ‘ਕਾਲਜ’ ਟਾਈਟਲ ਹੇਠ ਆਏ ਇਹ ਗੀਤ ਬਹੁਤ ਸਾਲ ਪਹਿਲਾਂ ਰਾਏ ਜੁਝਾਰ ਦੇ ਗੀਤ ਕਾਲਜ ਦਾ ਰੀਮੇਕ ਹੀ ਹੈ। ‘ਮੁੰਡੇ ਲੜ ਪਏ ਕਾਲਜ ਦੇ ਨੀ ਤੇਰਾ ਨਾਂਅ ਰੱਖਣ ਦੇ ਮਾਰੇ’ ਗੀਤ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ।

ਹੋਰ ਵੇਖੋ:ਸਾਨੀਆ ਮਿਰਜ਼ਾ ਦੀ ਭੈਣ ਅਨਮ ਤੇ ਅਸਦ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

ਇਸ ਗਾਣੇ ਦੇ ਬੋਲ ਆਰ ਗੁਰੂ ਨੇ ਲਿਖੇ ਨੇ ਤੇ ਮਿਊਜ਼ਿਕ ਹਰਵਿੰਦਰ ਟਿਵਾਣਾ ਨੇ ਦਿੱਤਾ ਹੈ। ਇਸ ਗੀਤ ਨੂੰ ਫ਼ਿਲਮ ਦੇ ਨਾਇਕ ਰਾਏ ਜੁਝਾਰ ਤੇ ਨਾਇਕਾ ਯੁਵਲੀਨ ਕੌਰ ਉੱਤੇ ਫਿਲਮਾਇਆ ਗਿਆ ਹੈ। 

ਜੇ ਗੱਲ ਕਰੀਏ ਇਸ ਫ਼ਿਲਮ ਦੀ ਸਟਾਰ ਕਾਸਟ ਦੀ ਤਾਂ ਉਸ ‘ਚ ਇੰਦਰਜੀਤ ਨਿੱਕੂ, ਰਾਏ ਜੁਝਾਰ, ਮੰਗੀ ਮਾਹਲ, ਸਾਕਸ਼ੀ ਮੰਗੂ, ਯੁਵਲੀਨ ਕੌਰ, ਰਾਣਾ ਜੰਗ ਬਾਹੁਦਰ, ਸਰਦਾਰ ਸੋਹੀ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ।

ਇਹ ਫ਼ਿਲਮ ਸੈਲਫ ਲਵ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਹੈ। ਇਸ ਫ਼ਿਲਮ ਨੂੰ ਹਰਪ੍ਰੀਤ ਮਠਾਰੂ (Harpreet Matharoo) ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਸ਼੍ਰੀ ਗਗਨ ਇੰਦਰ ਸਿੰਘ ਤੇ ਸੰਜੇ ਮਠਾਰੂ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫ਼ਿਲਮ ਨਵੇਂ ਸਾਲ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। 3 ਜਨਵਰੀ 2020 ‘ਚ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network