ਰਿੱਕੀ ਸਿੰਘ ਲੈ ਕੇ ਆ ਰਹੇ ਹਨ ਨਵਾਂ ਗਾਣਾ 'ਪਲਕਾਂ' 

Written by  Rupinder Kaler   |  August 07th 2019 11:45 AM  |  Updated: August 07th 2019 11:45 AM

ਰਿੱਕੀ ਸਿੰਘ ਲੈ ਕੇ ਆ ਰਹੇ ਹਨ ਨਵਾਂ ਗਾਣਾ 'ਪਲਕਾਂ' 

ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਗਾਇਕ RAIICKY SINGH ਦਾ ਨਵਾਂ ਗਾਣਾ ਵਰਲਡ ਵਾਈਡ ਰਿਲੀਜ਼ ਹੋਣ ਜਾ ਰਿਹਾ ਹੈ । 'ਪਲਕਾਂ' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਮਿਊਜ਼ਿਕ ਸਾਰੰਗ ਅਹੁਜਾ ਨੇ ਦਿੱਤਾ ਹੈ, ਜਦੋਂ ਕਿ ਇਸ ਦੇ ਬੋਲ ਇਕਬਾਲ ਸੋਨੀ ਨੇ ਲਿਖੇ ਹਨ । ਗੀਤ ਦਾ ਵੀਡੀਓ ਵਿਨੈ ਕਾਂਦੀਆਵਾਲਾ ਨੇ ਬਣਾਇਆ ਹੈ । ਇਸ ਗਾਣੇ ਨੂੰ ਸਤਰੰਗ ਐਂਟਰਟੇਨਰ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਦਾ ਇਸ ਗਾਣੇ ਦਾ ਪੋਸਟਰ ਤੇ ਟਾਈਟਲ ਹੈ, ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਇੱਕ ਰੋਮਾਂਟਿਕ ਸੌਂਗ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਿੱਕੀ ਸਿੰਘ ਨੇ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਰਿੱਕੀ ਦਾ 'ਪਲਕਾਂ' ਗਾਣਾ ਵੀ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਕਾਫੀ ਪਸੰਦ ਆਵੇਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network