ਬਜ਼ੁਰਗ ਜੋੜੇ ਦੇ ਪਿਆਰ ਨੂੰ ਬਿਆਨ ਕਰੇਗੀ ਰਾਜ ਬੱਬਰ ਅਤੇ ਪੂਨਮ ਢਿੱਲੋਂ ਦੀ ਫ਼ਿਲਮ ‘ਉਮਰਾਂ ‘ਚ ਕੀ ਰੱਖਿਆ’

Written by  Shaminder   |  March 11th 2022 12:16 PM  |  Updated: March 11th 2022 01:55 PM

ਬਜ਼ੁਰਗ ਜੋੜੇ ਦੇ ਪਿਆਰ ਨੂੰ ਬਿਆਨ ਕਰੇਗੀ ਰਾਜ ਬੱਬਰ ਅਤੇ ਪੂਨਮ ਢਿੱਲੋਂ ਦੀ ਫ਼ਿਲਮ ‘ਉਮਰਾਂ ‘ਚ ਕੀ ਰੱਖਿਆ’

ਪੰਜਾਬੀ ਇੰਡਸਟਰੀ ਦਿਨੋਂ ਦਿਨ ਤਰੱਕੀ ਕਰ ਰਹੀ ਹੈ । ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ । ਇਸੇ ਲੜੀ ਦੇ ਤਹਿਤ ਇੱਕ ਹੋਰ ਫ਼ਿਲਮ ਜਲਦ ਹੀ ਰਿਲੀਜ਼ ਹੋਣ ਦੇ ਲਈ ਤਿਆਰ ਹੈ । ਜਿਸ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਇਹ ਫ਼ਿਲਮ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦਾ ਨਾਮ ਹੈ ‘ਉਮਰਾਂ ‘ਚ ਕੀ ਰੱਖਿਆ’ (Umran Ch Ki Rakheya) । ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ ਅਤੇ ਅਤੇ ਇਸ ‘ਚ ਅਦਾਕਾਰ ਰਾਜ ਬੱਬਰ (Raj Babbar)  ਪੂਨਮ ਢਿੱਲੋਂ (Poonam Dhillon) ਅਤੇ ਗੁਰਜੈਜ਼ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ ।

Raj Babbar image From Movie Trailer

ਹੋਰ ਪੜ੍ਹੋ : ਧਰਮਿੰਦਰ ਨੇ ਸਾਂਝਾ ਕੀਤਾ ਆਪਣੀ ਪੁਰਾਣੀ ਕੋ-ਸਟਾਰ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਤੋਂ ਇਲਾਵਾ ਫ਼ਿਲਮ ‘ਚ ਅਨੀਤਾ ਦੇਵਗਨ, ਰਾਣਾ ਜੰਗ ਬਹਾਦਰ ਸਣੇ ਹੋਰ ਵੀ ਕਈ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਹ ਇੱਕ ਬਜ਼ੁਰਗ ਜੋੜੇ ਦੀ ਪ੍ਰੇਮ ਕਹਾਣੀ ਨੂੰ ਦਰਸਾਏਗੀ । ਜਿਸ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਸ਼ਖਸ ਨੂੰ ਬੁੱਢੀ ਉਮਰੇ ਪਿਆਰ ਹੋ ਜਾਂਦਾ ਹੈ ਅਤੇ ਇਸ ਉਮਰ ‘ਚ ਆਪਣੇ ਪਿਆਰ ਨੂੰ ਪਾਉਣ ਦੇ ਲਈ ਉਹ ਕਈ ਤਰੀਕੇ ਅਪਣਾਉਂਦਾ ਹੈ, ਪਰ ਦੂਜੇ ਪਾਸੇ ਸਮਾਜ ਦਾ ਵੀ ਡਰ ਹੁੰਦਾ ਹੈ ਜੋ ਕਿ ਅਕਸਰ ਇਸ ਉਮਰ ‘ਚ ਪਿਆਰ ਕਰਨ ‘ਤੇ ਤਾਅਨੇ ਮਿਹਣੇ ਦਿੰਦਾ ਹੈ ।

Poonam Dhillon image From Movie Trailer

ਇਸ ਫ਼ਿਲਮ ਨੂੰ ਚੌਪਾਲ ਸਟੂਡੀਓ ਵੱਲੋਂ ਬਣਾਇਆ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜ ਬੱਬਰ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ੮੦-੯੦ ਦੇ ਦਹਾਕੇ ‘ਚ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਲੌਂਗ ਦਾ ਲਿਸ਼ਕਾਰਾ’, ‘ਨਸੀਬੋ’, ‘ਮੜੀ ਦਾ ਦੀਵਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network