Advertisment

ਗਾਇਕ ਰਾਜ ਬਰਾੜ ਦੀ ਧੀ ਸਵੀਤਾਜ਼ ਬਰਾੜ ਤੇ ਕੁਲਵਿੰਦਰ ਬਿੱਲਾ ਹੁਣ ਇਸ ਫ਼ਿਲਮ ’ਚ ਆਉਣਗੇ ਨਜ਼ਰ

author-image
By Rupinder Kaler
New Update
ਗਾਇਕ ਰਾਜ ਬਰਾੜ ਦੀ ਧੀ ਸਵੀਤਾਜ਼ ਬਰਾੜ ਤੇ ਕੁਲਵਿੰਦਰ ਬਿੱਲਾ ਹੁਣ ਇਸ ਫ਼ਿਲਮ ’ਚ ਆਉਣਗੇ ਨਜ਼ਰ
Advertisment
ਗਾਇਕ ਰਾਜ ਬਰਾੜ ਦੀ ਧੀ ਸਵੀਤਾਜ਼ ਬਰਾੜ ਪੰਜਾਬੀ ਇੰਡਸਟਰੀ ਵਿੱਚ ਪਹਿਚਾਣ ਬਨਾਉਣ ਲਈ ਲਗਾਤਾਰ ਮਿਹਨਤ ਕਰ ਰਹੀ ਹੈ । ਸਵੀਤਾਜ਼ ਨੂੰ ਇੱਕ ਹੋਰ ਪੰਜਾਬੀ ਫ਼ਿਲਮ ਮਿਲ ਗਈ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਕੁਲਵਿੰਦਰ ਬਿੱਲਾ ਪਰਦੇ 'ਤੇ ਨਜ਼ਰ ਆਉਣਗੇ ।ਇਸ ਫ਼ਿਲਮ ਨੂੰ 'ਗੋਲੇ ਦੀ ਬੇਗੀ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਾਈਟਲ ਹੈ ਉਸ ਤੋਂ ਲਗਦਾ ਹੈ ਕਿ ਇਹ ਰੋਮਾਂਟਿਕ ਕਾਮੇਡੀ ਹੋਵੇਗੀ । https://www.instagram.com/p/CC8llt1F-4p/ ਇਸ ਫ਼ਿਲਮ ਦਾ ਪੋਸਟਰ ਕੁਲਵਿੰਦਰ ਬਿੱਲਾ ਤੇ ਸਵੀਤਾਜ਼ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸ਼ੇਅਰ ਕੀਤਾ ਹੈ । ਇਸ ਫ਼ਿਲਮ ਵਿੱਚ ਇਸ ਜੋੜੀ ਦੇ ਨਾਲ ਜੱਗੀ ਬੈਂਸ, ਰੁਪਿੰਦਰ ਰੂਪੀ, ਜਤਿੰਦਰ ਕੌਰ, ਸੁਖਵਿੰਦਰ ਚਾਹਲ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਹ ਸੁਖਜੀਤ ਜੈਤੋਂ ਦੀ ਹੈ ਜਦੋਂ ਕਿ ਸਕਰੀਨ ਪਲੇਅ ਤੇ ਡਾਈਲੌਗ ਸੁਰਿੰਦਰ ਦੇ ਹਨ । https://www.instagram.com/p/CC7tAiTBDjL/ ਇਹ ਫਿਲਮ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲੇਗਾ, ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਕੋਰੋਨਾ ਵਾਇਰਸ ਕਰਕੇ ਫਿਲਮਾਂ ਦੀ ਸ਼ੂਟਿੰਗ 'ਤੇ ਵੀ ਕਾਫੀ ਅਸਰ ਪਿਆ ਹੈ ਜਿਸ ਕਰਕੇ ਹੁਣ ਰਿਲੀਜ਼ ਡੇਟ ਦੀ ਵੀ ਮਾਰਾ ਮਾਰੀ ਸ਼ੁਰੂ ਹੋ ਗਈ ਹੈ। ਇਸ ਲਈ ਹੁਣ ਅਕਸਰ ਫ਼ਿਲਮਾਂ ਲਈ ਅਗਲੇ ਸਾਲ ਦੀਆਂ ਤਾਰੀਖਾਂ ਅਨਾਊਂਸ ਕੀਤੀਆਂ ਜਾ ਰਹੀਆਂ ਹਨ। https://www.instagram.com/p/CBxU-Sslfno/
Advertisment

Stay updated with the latest news headlines.

Follow us:
Advertisment
Advertisment
Latest Stories
Advertisment