ਸਾਧਨਾ ਦੇ ਹੇਅਰ ਸਟਾਈਲ ਨੂੰ ਲੈ ਕੇ ਰਾਜ ਕਪੂਰ ਨੇ ਕਹਿ ਦਿੱਤੀ ਸੀ ਇਹ ਗੱਲ, ਦੋਹਾਂ ਵਿੱਚ ਕਈ ਸਾਲ ਰਹੀ ਨਰਾਜ਼ਗੀ

Written by  Rupinder Kaler   |  September 02nd 2020 01:46 PM  |  Updated: September 02nd 2020 01:46 PM

ਸਾਧਨਾ ਦੇ ਹੇਅਰ ਸਟਾਈਲ ਨੂੰ ਲੈ ਕੇ ਰਾਜ ਕਪੂਰ ਨੇ ਕਹਿ ਦਿੱਤੀ ਸੀ ਇਹ ਗੱਲ, ਦੋਹਾਂ ਵਿੱਚ ਕਈ ਸਾਲ ਰਹੀ ਨਰਾਜ਼ਗੀ

ਅਦਾਕਾਰਾ ਸਾਧਨਾ ਦਾ ਜਨਮ 2 ਸਤੰਬਰ 1941 ਨੂੰ ਹੋਇਆ ਸੀ । ਇੱਕ ਸਿੰਧੀ ਪਰਿਵਾਰ ਵਿੱਚ ਜਨਮੀ ਸਾਧਨਾ ਆਪਣੇ ਮਾਂ ਪਿਓ ਦੀ ਇੱਕਲੌਤੀ ਧੀ ਸੀ । ਉਹਨਾਂ ਦੇ ਪਿਤਾ ਨੇ ਸਾਧਨਾ ਦਾ ਨਾਂਅ ਸਾਧਨਾ ਇਸ ਲਈ ਰੱਖਿਆ ਕਿਉਂਕਿ ਸਾਧਨਾ ਬੌਸ ਉਹਨਾਂ ਦੀ ਫੇਵਰੇਟ ਅਦਾਕਾਰਾ ਸੀ । ਸਾਧਨਾ ਜਦੋਂ ਵੱਡੀ ਹੋ ਰਹੀ ਸੀ ਤਾਂ ਦੇਸ਼ ਦਾ ਬਟਵਾਰਾ ਹੋ ਗਿਆ ਤੇ ਉਹ ਕਰਾਚੀ ਤੋਂ ਮੁੰਬਈ ਆ ਗਈ ।

ਸਾਧਨਾ ਬਚਪਨ ਤੋਂ ਹੀ ਹੀਰੋਇਨ ਬਣਨਾ ਚਾਹੁੰਦੀ ਸੀ ਇਸੇ ਲਈ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਫ਼ਿਲਮਾਂ ਵਿੱਚ ਲਿਆਉਣ ਲਈ ਬਹੁਤ ਕੋਸ਼ਿਸ ਕੀਤੀ । ਉਹ 1955 ਵਿੱਚ ਫ਼ਿਲਮ ਸ਼੍ਰੀ 420 ਦੇ ਇੱਕ ਗਾਣੇ ਵਿੱਚ ਨਜ਼ਰ ਆਈ ਸੀ । ਇੱਕ ਪ੍ਰੋਡਿਊਸਰ ਨੇ ਉਹਨਾਂ ਦੇ ਹੁਨਰ ਨੂੰ ਪਛਾਣਿਆ ਤੇ ਇੱਕ ਰੁਪਏ ਦਾ ਟੋਕਣ ਦੇ ਕੇ ਉਹਨਾਂ ਨੂੰ ਫ਼ਿਲਮ ਅਬਾਨਾ ਲਈ ਸਾਇਨ ਕੀਤਾ ਗਿਆ ।

ਸਾਧਨਾ ਆਪਣੇ ਹੇਅਰ ਸਟਾਈਲ ਲਈ ਵੀ ਜਾਣੀ ਜਾਂਦੀ ਹੈ । ਬਹੁਤ ਸਾਰੀਆਂ ਕੁੜੀਆਂ ਉਹਨਾਂ ਦੇ ਹੇਅਰ ਸਟਾਈਲ ਨੂੰ ਕਾਪੀ ਕਰਦੀਆਂ ਸਨ । ਸਾਧਨਾ ਆਪਣੇ ਹੇਅਰ ਸਟਾਈਲ ਦਾ ਬਹੁਤ ਖਿਆਲ ਰੱਖਦੀ ਸੀ ਜਿਸ ਨੂੰ ਲੈ ਕੇ ਰਾਜ ਕਪੂਰ ਨਾਲ ਉਹਨਾਂ ਦੀ ਬਹਿਸ ਵੀ ਹੋ ਗਈ ਸੀ ।

ਰਾਜ ਕਪੂਰ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਲੋੜ ਤੋਂ ਵੱਧ ਆਪਣੇ ਵਾਲਾਂ ਦਾ ਖਿਆਲ ਰੱਖਦੀ ਹੈ । ਇਸ ਲਈ ਉਹਨਾਂ ਨੂੰ ਫ਼ਿਲਮਾਂ ਛੱਡ ਕੇ ਵਿਆਹ ਕਰ ਲੈਣਾ ਚਾਹੀਦਾ ਹੈ । ਇਸ ਗੱਲ ਨੂੰ ਲੈ ਕੇ ਦੋਹਾਂ ਨੇ ਕਈ ਸਾਲ ਗੱਲ ਨਹੀਂ ਕੀਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network