ਇੱਕ ਚਿੱਠੀ ਨੇ ਗਾਇਕਾ ਅਲਕਾ ਯਾਗਨਿਕ ਦੀ ਬਦਲ ਦਿੱਤੀ ਸੀ ਕਿਸਮਤ, ਜਾਣੋਂ ਪੂਰੀ ਕਹਾਣੀ 

Written by  Rupinder Kaler   |  March 20th 2019 01:23 PM  |  Updated: March 20th 2019 01:31 PM

ਇੱਕ ਚਿੱਠੀ ਨੇ ਗਾਇਕਾ ਅਲਕਾ ਯਾਗਨਿਕ ਦੀ ਬਦਲ ਦਿੱਤੀ ਸੀ ਕਿਸਮਤ, ਜਾਣੋਂ ਪੂਰੀ ਕਹਾਣੀ 

ਅਮਿਤਾਭ ਬੱਚਨ ਦੀ ਫ਼ਿਲਮ 'ਲਾਵਾਰਿਸ' ਦਾ ਗਾਣਾ 'ਮੇਰੇ ਅੰਗਨੇ ਮੇ ਤੁਮਾਰ੍ਹਾ ਕਿਆ ਕਾਮ ਹੈ …' ਸਭ ਨੇ ਸੁਣਿਆ ਹੋਵੇਗਾ । 80 ਦੇ ਦਹਾਕੇ ਦਾ ਇਹ ਗਾਣਾ ਅੱਜ ਵੀ ਸੁਪਰ ਹਿੱਟ ਹੈ । ਇਸ ਗਾਣੇ ਨੂੰ ਗਾਉਣ ਵਾਲੀ ਗਾਇਕਾ ਅਲਕਾ ਯਾਗਨਿਕ ਦਾ ਅੱਜ ਜਨਮ ਦਿਨ ਹੈ । ਇਹ ਗਾਣਾ ਉਹ ਗਾਣਾ ਹੈ ਜਦੋਂ ਉਹਨਾਂ ਨੇ ਪਹਿਲੀ ਵਾਰ ਸਫਲਤਾ ਦੀ ਪੌੜੀ ਤੇ ਪੈਰ ਰੱਖਿਆ ਸੀ ।

https://www.youtube.com/watch?v=JjKP_ApLRYU

ਅਲਕਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਇਸ ਗਾਣੇ ਕਰਕੇ ਅੰਗਨਾ ਯਾਗਨਿਕ ਕਿਹਾ ਜਾਣ ਲੱਗਾ ਸੀ । 90 ਦੇ ਦਹਾਕੇ ਵਿੱਚ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੀ ਅਲਕਾ ਯਾਗਨਿਕ ਨੇ 6 ਸਾਲ ਦੀ ਉਮਰ ਵਿੱਚ ਆਲ ਇੰਡੀਆ ਰੇਡਿਓ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਇਸ ਤੋਂ ਬਾਅਦ ਜਦੋਂ ਉਹ 10 ਸਾਲ ਦੇ ਹੋਏ ਤਾਂ ਉਹ ਆਪਣੀ ਮਾਂ ਨਾਲ ਮੁੰਬਈ ਆ ਗਈ ਸੀ ।

alka-yagnik alka-yagnik

ਪਰ ਕਿਸੇ ਨੇ ਵੀ ਅਲਕਾ ਨੂੰ ਰਾਹ ਨਹੀਂ ਦਿੱਤਾ । ਪਰ ਇਸ ਸਭ ਦੇ ਚਲਦੇ ਇੱਕ ਡਿਸਟ੍ਰੀਬਿਊਟਰ ਨੇ ਅਲਕਾ ਨੂੰ ਇੱਕ ਚਿੱਠੀ ਦੇ ਕੇ ਰਾਜ ਕਪੂਰ ਕੋਲ ਭੇਜਿਆ । ਜਿਸ ਤੋਂ ਬਾਅਦ ਰਾਜ ਕਪੂਰ ਨੇ ਇੱਕ ਚਿੱਠੀ ਦੇ ਕੇ ਮਿਊਜ਼ਿਕ ਡਾਇਰੈਕਟਰ ਲਕਸ਼ਮੀ ਕਾਂਤ ਪਿਆਰੇ ਲਾਲ ਕੋਲ ਭੇਜ ਦਿੱਤਾ । ਉਹਨਾਂ ਨੇ ਅਲਕਾ ਅੱਗੇ ਦੋ ਵਿਕੱਲਪ ਰੱਖੇ ਇੱਕ ਤਾਂ ਸਹਾਇਕ ਮਿਊਜ਼ਿਕ ਡਾਇਰੈਕਟਰ ਦੇ ਤੌਰ ਤੇ ਕੰਮ ਕਰਨ ਦਾ ਜਾਂ ਫਿਰ ਗਾਇਕਾ ਬਣਨ ਲਈ ਕੁਝ ਦਿਨ ਰੁਕਣ ਦਾ ।

alka-yagnik alka-yagnik

ਅਲਕਾ ਨੇ ਉਹਨਾਂ ਦੀ ਗੱਲ ਮੰਨਦੇ ਹੋਏ ਦੂਜੇ ਵਿਕੱਲਪ ਨੂੰ ਚੁਣਿਆ । ਇਸ ਤੋਂ ਬਾਅਦ ਲਕਸ਼ਮੀ ਕਾਂਤ ਪਿਆਰੇ ਲਾਲ ਨੇ ਉਹਨਾਂ ਨੂੰ 1981 ਵਿੱਚ ਮੇਰੇ ਅੰਗਨਾ ਗਾਣੇ ਨਾਲ ਬਰੇਕ ਦਿੱਤਾ ਸੀ । ਇਹ ਗਾਣਾ ਏਨਾ ਹਿੱਟ ਹੋ ਗਿਆ ਕਿ ਸਰੋਤਿਆਂ ਦੇ ਨਾਲ ਨਾਲ ਅਲਕਾ ਫ਼ਿਲਮ ਪ੍ਰੋਡਿਊਸਰ ਦੀ ਪਹਿਲੀ ਪਸੰਦ ਬਣ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network