ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀਆਂ ਮੁਸ਼ਕਿਲਾਂ ਵਧੀਆਂ, ਗੋਲਡ ਸਕੈਮ ਵਾਲਾ ਕੇਸ ਹਾਰੇ ਸ਼ਿਲਪਾ ਅਤੇ ਰਾਜ ਕੁੰਦਰਾ

written by Shaminder | July 23, 2021

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਸ ਦੇ ਪਤੀ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ । ਅਸ਼ਲੀਲ ਫ਼ਿਲਮਾਂ ਬਨਾੳੇੁਣ ਦੇ ਦੋਸ਼ ‘ਚ ਫਸੇ ਰਾਜ ਕੁੰਦਰਾ ਫ਼ਿਲਹਾਲ ਸਲਾਖਾਂ ਦੇ ਪਿੱਛੇ ਹਨ । ਪਰ ਇਸੇ ਦੌਰਾਨ ਉਨ੍ਹਾਂ ਨੂੰ ਇੱਕ ਹੋਰ ਝਟਕਾ ਲੱਗਿਆ ਹੈ । ਦਰਅਸਲ ਅਦਾਕਾਰ ਅਤੇ ਪ੍ਰੋਡਿਊਸਰ ਸਚਿਨ ਜੋਸ਼ੀ ਦੇ ਨਾਲ ਬੰਬੇ ਹਾਈਕੋਰਟ ‘ਚ ਚੱਲ ਰਹੇ ਗੋਲਡ ਸਕੈਮ ਦੀ ਚੱਲ ਰਹੀ ਲੜਾਈ ਨੂੰ ਸਚਿਨ ਨੇ ਜਿੱਤ ਲਿਆ ਹੈ ।

Raj-Kundra Image Source: Instagram

ਹੋਰ ਪੜ੍ਹੋ : ਪਾਕਿਸਤਾਨੀ ਕ੍ਰਿਕੇਟਰ ਨਾਲ ਰੇਖਾ ਦਾ ਹੋਣ ਵਾਲਾ ਸੀ ਵਿਆਹ, ਮਾਂ ਨੇ ਪੰਡਿਤ ਨੂੰ ਦਿਖਾ ਦਿੱਤੀ ਸੀ ਦੋਹਾਂ ਦੀ ਕੁੰਡਲੀ 

Image Source: Instagram

ਕਿਉਂਕਿ ਕੋਰਟ ‘ਚ ਇਹ ਕੇਸ ਰਾਜ ਅਤੇ ਸ਼ਿਲਪਾ ਸ਼ੈੱਟੀ ਹਾਰ ਗਏ ਹਨ । ਇਸ ਦੇ ਨਾਲ ਹੀ ਕੋਰਟ ਨੇ ਸਚਿਨ ਨੂੰ ਇੱਕ ਕਿਲੋ ਸੋਨੇ, 3 ਲੱਖ ਰੁਪਏ ਦਾ ਭੁਗਤਾਨ ਕਰਨ ਦੇ ਲਈ ਆਖਿਆ ਹੈ । ਦੱਸ ਦਈਏ ਕਿ 2020 ਦੀ ਸ਼ੁਰੂਆਤ ‘ਚ ਸਚਿਨ ਨੇ ਸ਼ਿਲਪਾ ਸ਼ੈੱਟੀ ਤੇ ਉਸ ਦੇ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ।

shilpa shetty and raj kundra wished happy birthday son viaan Image Source: Instagram

ਜਿਸ ‘ਚ ਉਸ ਨੇ ਇਲਜ਼ਾਮ ਲਗਾਏ ਸਨ ਕਿ ਉਸ ਦੇ ਨਾਲ ਸ਼ਿਲਪਾ ਅਤੇ ਰਾਜ ਦੀ ਅਗਵਾਈ ਵਾਲੀ ਕੰਪਨੀ ਵੱਲੋਂ ਧੋਖਾਧੜੀ ਕੀਤੀ ਗਈ ਸੀ ।

 

0 Comments
0

You may also like