ਆਪਣੀ ਸਾਲੀ ਸ਼ਮਿਤਾ ਸ਼ੈੱਟੀ ਦਾ ਪੂਰਾ ਖਰਚਾ ਉਠਾਉਂਦਾ ਹੈ ਰਾਜ ਕੁੰਦਰਾ …!

written by Rupinder Kaler | August 06, 2021

ਰਾਜ ਕੁੰਦਰਾ ਤੇ ਉਹਨਾਂ ਦਾ ਪਰਿਵਾਰ ਏਨੀਂ ਦਿਨੀਂ ਸੁਰਖੀਆਂ ਵਿੱਚ ਹੈ ।ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ ।ਅਜਿਹੇ ’ਚ ਰਾਜ ਦੇ ਨਾਲ ਜੁੜਿਆ ਹਰ ਬੰਦਾ ਇਸ ਮਾਮਲੇ ਦੀ ਜਾਂਚ ਦੇ ਘੇਰੇ ਵਿੱਚ ਆ ਰਿਹਾ ਹੈ ।ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਭੈਣ ਸ਼ਮਿਤਾ ਸ਼ੈੱਟੀ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

Pic Courtesy: Instagram

ਹੋਰ ਪੜ੍ਹੋ :

‘ਪੱਕੋ’ ਕਿਰਦਾਰ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਅਦਾਕਾਰਾ ਸਿੰਮੀ ਚਾਹਲ ਦੇ ਪੂਰੇ ਹੋਏ 5 ਸਾਲ, ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਦੇ ਹੋਏ ਪਾਈ ਭਾਵੁਕ ਪੋਸਟ

Pic Courtesy: Instagram

ਹੁਣ ਚਰਚਾ ਹੋ ਰਹੀ ਹੈ ਕਿ ਸ਼ਮਿਤਾ ਦਾ ਸਾਰਾ ਖਰਚਾ ਭੈਣ ਸ਼ਿਲਪਾ ਤੇ ਜੀਜਾ ਰਾਜ ਕੁੰਦਰਾ ਉਠਾਉਂਦੇ ਹਨ । ਜਿਸ ਤੋਂ ਬਾਅਦ ਸ਼ਮਿਤਾ ਨੇ ਜਵਾਬ ਦਿੱਤਾ ਹੈ। ਇਕ ਇੰਟਰਵਿਊ ਦੌਰਾਨ ਸ਼ਮਿਤਾ ਨੇ ਆਪਣੇ ਬਚਾਅ ’ਚ ਚੁੱਪੀ ਤੋੜੀ ਹੈ ਤੇ ਕਿਹਾ ‘ਮੈਂ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣਾ ਖਿਆਲ ਖੁਦ ਰੱਖਣ ’ਚ ਸਮਰੱਥ ਹਾਂ, ਮੈਂ ਕਿਸੇ ’ਤੇ ਨਿਰਭਰ ਨਹੀਂ ਹਾਂ’।

Pic Courtesy: Instagram

ਦੱਸ ਦਈਏ ਕਿ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਸ਼ਿਲਪਾ ਦੀ ਭੈਣ ਸ਼ਮਿਤਾ ਸ਼ੈੱਟੀ ਲਗਾਤਾਰ ਸ਼ਿਲਪਾ ਦਾ ਸਮਰਥਨ ਕਰ ਰਹੀ ਹੈ। ਅਜਿਹੇ ’ਚ ਲੋਕਾਂ ਨੇ ਅਟਕਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਸ਼ਮਿਤਾ ਦਾ ਸਾਰਾ ਖਰਚਾ ਉਨ੍ਹਾਂ ਦੀ ਭੈਣ ਤੇ ਜੀਜਾ ਜੀ ਉਠਾਉਂਦੇ ਹਨ ਇਸ ਲਈ ਉਹ ਅਜਿਹਾ ਕਰ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਸ਼ਮਿਤਾ ਨੇ ਕਰਾਰਾ ਜਵਾਬ ਦਿੱਤਾ ਹੈ।

0 Comments
0

You may also like