ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਨੂੰ ਲੈ ਕੇ ਦਿੱਤਾ ਸੀ ਕਰੋੜਾਂ ਦਾ ਗਿਫਟ, ਇਸ ਤਰ੍ਹਾਂ ਦਾ ਸੀ ਅਦਾਕਾਰਾ ਦਾ ਰਿਐਕਸ਼ਨ

written by Shaminder | August 03, 2021

ਰਾਜ ਕੁੰਦਰਾ ਦੀਆਂ ਮੁਸੀਬਤਾਂ ਵੱਧਦੀਆਂ ਜਾ ਰਹੀਆਂ ਹਨ । ਰਾਜ ਕੁੰਦਰਾ ਦੇ ਲੈਪਟੌਪ ਚੋਂ ਹੁਣ 68 ਪੌਰਨ ਵੀਡੀਓ ਬਰਾਮਦ ਹੋਏ ਹਨ । ਹਾਲਾਂਕਿ ਰਾਜ ਕੁੰਦਰਾ ਨੇ ਆਪਣੇ ਆਈ ਕਲਾਊਡ ਅਕਾਊਂਟ ਨੂੰ ਡਿਲੀਟ ਕਰ ਦਿੱਤਾ ਸੀ । ਪਰ ਜਾਂਚ ਏਜੰਸੀ ਸਾਈਬਰ ਮਾਹਿਰਾਂ ਦੀ ਮਦਦ ਨਾਲ ਈਮੇਲਾਂ ਨੂੰ ਮੁੜ ਤੋਂ ਪ੍ਰਾਪਤ ਕਰਨ ‘ਚ ਕਾਮਯਾਬ ਰਹੀ ਹੈ । ਦੋਵਾਂ ਧਿਰਾਂ ਨੂੰ ਸੁਣਨ ਮਗਰੋਂ ਅਦਾਲਤ ਨੇ ਫ਼ੈਸਲਾ ਸੁੱਰਖਿਅਤ ਰੱਖ ਲਿਆ ਹੈ ।

Shilpa Shetty Image From Instagram

ਹੋਰ ਪੜ੍ਹੋ : ਮਨਮੋਹਨ ਵਾਰਿਸ ਦੇ ਜਨਮ ਦਿਨ ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਇਆ ਉਹਨਾਂ ਦਾ ਸੰਗੀਤਕ ਸਫ਼ਰ 

Image From Instagram

ਇਸੇ ਦੌਰਾਨ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਲਗਜ਼ਰੀ ਲਾਈਫ ਦੀਆਂ ਖ਼ਬਰਾਂ ਵੀ ਵਾਇਰਲ ਹੋ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਰਾਜ ਕੁੰਦਰਾ ਸ਼ਿਲਪਾ ਸ਼ੈੱਟੀ ਨੂੰ ਕਰੋੜਾਂ ਰੁਪਏ ਦੇ ਗਿਫਟ ਦਿੰਦੇ ਸਨ ।

Shilpa Shetty-Raj Kundra Image From Instagram

 

ਮੀਡੀਆ ਰਿਪੋਟਸ ਦੀ ਮੰਨੀਏ ਤਾਂ ਸਾਲ 2009 ‘ਚ ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਬੂੰ ਬਤੌਰ ਵੈਲੇਂਨਟਾਈਨ ਗਿਫਟ ‘ਚ 100 ਕਰੋੜ ਰੁਪਏ ‘ਚ ਇੱਕ ਆਈਪੀਐੱਲ ਟੀਮ ਖਰੀਦ ਕੇ ਦਿੱਤੀ ਸੀ । 2009‘ਚ ਸ਼ਿਲਪਾ ਅਤੇ ਰਾਜ ਰਾਜਸਥਾਨ ਰਾਇਲਸ ਦੇ ਕੋ- ਆਨਰ ਬਣੇ ਸਨ । ਸ਼ਿਲਪਾ ਨੇ ਉਸ ਸਮੇਂ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਇਹ ਰਾਜ ਕੁੰਦਰਾ ਦੀ ਇੰਟੈਲੀਜੈਂਟ ਸਟੈਟਜੀ ਦਾ ਹਿੱਸਾ ਹੈ ।

 

0 Comments
0

You may also like