ਸ਼ਿਲਪਾ ਸ਼ੈੱਟੀ ਦੀ ਡਿਮਾਂਡ ਸੁਣ ਕੇ ਪਤੀ ਰਾਜ ਕੁੰਦਰਾ ਦੇ ਉੱਡੇ ਹੋਸ਼, ਪਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਮਜ਼ੇਦਾਰ ਵੀਡੀਓ

written by Lajwinder kaur | May 26, 2021

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਐਕਟਰੈੱਸ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵੀ ਸੋਸ਼ਲ ਮੀਡੀਆ ਉੱਤੇ ਬਹੁਤ ਕਾਫੀ ਸਰਗਰਮ ਰਹਿੰਦੇ ਨੇ। ਜਿਸ ਕਰਕੇ ਦੋਵੇਂ ਜਣੇ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਰਹਿੰਦੇ ਨੇ।

Viaan-Shilpa-Raj Image Source: instagram
ਹੋਰ ਪੜ੍ਹੋ : ਪਰਦੀਪ ਸਰਾਂ ਨੇ ਆਪਣੀ ਪਤਨੀ ਦੇ ਬਰਥਡੇਅ ‘ਤੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਖ਼ਾਸ ਤਸਵੀਰਾਂ, ਕੌਰ ਬੀ ਤੋਂ ਲੈ ਕੇ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਦਿੱਤੀ ਵਧਾਈ
inside image of shilpa shetty with hubby raj kundra Image Source: instagram
ਰਾਜ ਕੁੰਦਰਾ ਨੇ ਆਪਣੀ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਲ ਇੱਕ ਹਾਸੇ ਮਜ਼ਾਕ ਵਾਲੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਨੂੰ ਦੋਵੇਂ ਨੇ ਹਿੰਦੀ ਗੀਤ ‘ਦੁਨੀਆ ਮਾਂਗੇ ਆਪਣੀ ਮੁਰਾਂਦੇ ਮੈਂ ਤੋਹ ਮਾਂਗੂੰ’ ਉੱਤੇ ਬਣਾਈ ਹੈ। ਵੀਡੀਓ ‘ਚ ਅੱਗੇ ਸ਼ਿਲਪਾ ਸ਼ੈੱਟੀ ਆਪਣੇ ਮਜ਼ਾਕੀਆ ਅੰਦਾਜ਼ ‘ਚ ਆਪਣੀ ਮੰਗਾਂ ਦੱਸਣ ਲੱਗ ਜਾਂਦੀ ਹੈ। ਇਹ ਸੁਣਨ ਕੇ ਪਤੀ ਰਾਜ ਕੁੰਦਰਾ ਹੈਰਾਨ ਰਹਿ ਜਾਂਦੇ ਨੇ ਅਤੇ ਉੱਥੋਂ ਭੱਜ ਜਾਂਦੇ ਨੇ। ਪਤੀ-ਪਤਨੀ ਦਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਇਸ ਨੂੰ ਦੇਖ ਚੁੱਕੇ ਨੇ।
shilpa shetty and raj kundra wished happy birthday son viaan Image Source: instagram
ਦੱਸ ਦਈਏ ਰਾਜ ਕੁੰਦਰਾ ਤੇ ਉਨ੍ਹਾਂ ਦੇ ਬੱਚੇ ਕੋਰੋਨਾ ਪੀੜਤ ਹੋ ਗਏ ਸੀ। ਹੁਣ ਉਹ ਤੇ ਉਨ੍ਹਾਂ ਦਾ ਪਰਿਵਾਰ ਠੀਕ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਬੇਟੇ ਵਿਆਨ ਦੇ ਜਨਮਦਿਨ ਉੱਤੇ ਇੱਕ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਬੇਟੇ ਨੂੰ ਇੱਕ ਡੌਗੀ ਵੀ ਗਿਫਟ ਕੀਤਾ ਹੈ। ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਹੈਪਲੀ ਦੋ ਬੱਚਿਆਂ ਦੇ ਮਾਪੇ ਨੇ। ਦੇਖੋ ਇਹ ਹਾਸੇ ਵਾਲਾ ਵੀਡੀਓ-
 
View this post on Instagram
 

A post shared by Raj Kundra (@rajkundra9)

0 Comments
0

You may also like