ਰਾਜ ਕੁੰਦਰਾ ਨੇ ਦਿੱਤਾ ਪਤਨੀ ਨੂੰ ਪੂਰੇ ਸਾਲ ਚੱਲਣ ਵਾਲਾ ਤੋਹਫ਼ਾ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  June 01st 2020 11:57 AM  |  Updated: June 01st 2020 11:57 AM

ਰਾਜ ਕੁੰਦਰਾ ਨੇ ਦਿੱਤਾ ਪਤਨੀ ਨੂੰ ਪੂਰੇ ਸਾਲ ਚੱਲਣ ਵਾਲਾ ਤੋਹਫ਼ਾ, ਵੀਡੀਓ ਹੋ ਰਿਹਾ ਵਾਇਰਲ

ਲਾਕਡਾਊਨ ਦੌਰਾਨ ਸ਼ਿਲਪਾ ਸ਼ੈੱਟੀ ‘ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਲਗਾਤਾਰ ਟਿਕਟੌਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਵਟੋਰ ਰਹੇ ਨੇ । ਰਾਜ ਕੁੰਦਰਾ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਉਹ ਟਿਕਟੌਕ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ “ਰਾਜ ਕੁੰਦਰਾ ਆਪਣੀ ਵੈਡਿੰਗ ਐਨੀਵਰਸਰੀ ‘ਤੇ ਆਪਣੀ ਪਤਨੀ ਨੂੰ ਪੁੱਛਦੇ ਨੇ ਕਿ ਕੱਲਂ ਆਪਣੀ ਵੈਡਿੰਗ ਐਨੀਵਰਸਿਰੀ ਹੈ ਤੁਹਾਨੂੰ ਕੀ ਗਿਫ਼ਟ ਚਾਹੀਦਾ ਹੈ ।

https://www.instagram.com/p/CA2VQ-fg9bW/

ਜਿਸ ‘ਤੇ ਉਨ੍ਹਾਂ ਦੀ ਪਤਨੀ ਕਹਿੰਦੀ ਹੈ ਕਿ ਮੈਨੂੰ ਇਹੋ ਜਿਹਾ ਗਿਫ਼ਟ ਚਾਹੀਦਾ ਹੈ ਜੋ ਸਾਰਾ ਸਾਲ ਚੱਲ ਜਾਏ । ਜਿਸ ‘ਤੇ ਰਾਜ ਕੁੰਦਰਾ ਕੁਝ ਪਲਾਂ ਲਈ ਸੋਚਦੇ ਹਨ ਅਤੇ ਕਹਿੰਦੇ ਨੇ ਕਿ ਅੱਛਾ ਤੁਹਾਨੂੰ ਕੈਲੇਂਡਰ ਚਾਹੀਦਾ ਹੈ”।ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਵੇਖਿਆ ਵੀ ਜਾ ਰਿਹਾ ਹੈ ।

https://www.instagram.com/p/CA2h1FOA6-P/

ਲਾਕਡਾਊਨ ਦੌਰਾਨ ਹਰ ਕੋਈ ਆਪੋ ਆਪਣੇ ਟੈਲੇਂਟ ਦਾ ਪ੍ਰਦਰਸ਼ਨ ਕਰ ਰਿਹਾ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਹਾਲ ਹੀ ‘ਚ ਉਹ ਕਈ ਰਿਆਲਟੀ ਸ਼ੋਅਜ਼ ‘ਚ ਵੀ ਨਜ਼ਰ ਆਏ ਸਨ । ਸ਼ਿਲਪਾ ਸ਼ੈੱਟੀ ਕੁਝ ਮਹੀਨੇ ਪਹਿਲਾਂ ਸੈਰੋਗੇਸੀ ਦੇ ਜ਼ਰੀਏ ਇੱਕ ਬੱਚੀ ਦੀ ਮਾਂ ਬਣੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network