ਅਸ਼ਲੀਲ ਵੀਡੀਓ ਮਾਮਲੇ ਵਿੱਚ ਫਸੇ ਰਾਜ ਕੁੰਦਰਾ ਨੂੰ ਵੀਡੀਓ ਤੋਂ ਹੁੰਦੀ ਸੀ ਏਨੀਂ ਕਮਾਈ

written by Rupinder Kaler | July 28, 2021

ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ ਵਿੱਚ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ ।ਪੁਲਿਸ ਇਸ ਮਾਮਲੇ ਦੇ ਹਰ ਪਹਿਲੂ ਤੋਂ ਪੜਤਾਲ ਕਰ ਰਹੀ ਹੈ। ਰਾਜ ਕੁੰਦਰਾ ਅਤੇ ਉਨ੍ਹਾਂ ਦੀ ਕੰਪਨੀ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਖ਼ਬਰਾਂ ਦੀ ਮੰਨੀਏ ਤਾਂ ਇਨ੍ਹਾਂ ਵੀਡੀਓਜ਼ ਦੇ ਜ਼ਰੀਏ ਉਸਨੇ 2023 ਤੱਕ ਮੋਟਾ ਟਾਰਗੇਟ ਮਿੱਥਿਆ ਸੀ। ਪੋਰਨ ਵੀਡੀਓ ਮਾਮਲੇ ਵਿੱਚ ਪੁਲਿਸ ਨੇ ਰਾਜ ਕੁੰਦਰਾ ਦੇ ਘਰ ਅਤੇ ਦਫਤਰ ਦੀ ਤਲਾਸ਼ੀ ਲਈ, ਜਿਸ ਵਿੱਚ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਡਾਟਾ ਬਰਾਮਦ ਹੋਇਆ ਹੈ।

Pic Courtesy: Instagram

ਹੋਰ ਪੜ੍ਹੋ :

ਮਾਨਸੀ ਸ਼ਰਮਾ ਨੇ ਮੋਟੇ ਲੋਕਾਂ ਨੂੰ ਲੈ ਕੇ ਬਣਾਈ ਇਹ ਵੀਡੀਓ, ਲੱਖਾਂ ਲੋਕਾਂ ਨੂੰ ਆਈ ਪਸੰਦ

Raj and shilpa Pic Courtesy: Instagram

ਮੀਡੀਆ ਰਿਪੋਰਟਾਂ ਅਨੁਸਾਰ ਰਾਜ ਕੁੰਦਰਾ ਇਨ੍ਹਾਂ ਵੀਡੀਓਜ਼ ਰਾਹੀਂ ਬਹੁਤ ਕਮਾਈ ਕਰ ਰਿਹਾ ਸੀ ਅਤੇ ਇਸ ਲਈ ਉਸਨੇ ਸਾਲ 2023 ਲਈ ਆਪਣੀ ਆਮਦਨੀ ਦਾ ਟੀਚਾ ਵੀ ਤੈਅ ਕੀਤਾ ਸੀ। ਇਨ੍ਹਾਂ ਐਪਸ ਦੇ ਜ਼ਰੀਏ ਉਸ ਦਾ ਟੀਚਾ 2023 ਤੱਕ 34 ਕਰੋੜ ਰੁਪਏ ਦਾ ਮੁਨਾਫਾ ਕਮਾਉਣਾ ਸੀ।

Pic Courtesy: Instagram

ਦਰਅਸਲ, ਰਾਜ ਕੁੰਦਰਾ ਅਤੇ ਉਹਨਾਂ ਨਾਲ ਮਿਲੇ ਲੋਕ ਜਿਸ ਐਪ ਲਈ ਕੰਮ ਕਰਦੇ ਸਨ ਉਹ ਪੇਡ ਸਬਸਕਰਾਇਬ ਲਈ ਸੀ। ਪੁਲਿਸ ਦੇ ਅਨੁਸਾਰ ਸ਼ਿਲਪਾ ਸ਼ੈੱਟੀ ਦੇ ਪਤੀ ਨੇ ਅਗਸਤ ਤੋਂ ਦਸੰਬਰ 2020 ਤੱਕ ਹਾਟ ਸ਼ਾਟ ਗਾਹਕਾਂ ਤੋਂ 1.17 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਹ ਕਮਾਈ ਐਪਲ ਐਪ ਸਟੋਰ ਦੀ ਹੈ। ਦਸੰਬਰ 2020 ਤਕ, ਇਹ ਐਪ ਗੂਗਲ ਪਲੇ ਸਟੋਰ 'ਤੇ ਵੀ ਸੀ।

 

0 Comments
0

You may also like