ਰਾਜ ਰਣਜੋਧ ਦੇ ਨਵੇਂ ਗੀਤ ‘ਐਂਡ’ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ 'ਤੇ

Written by  Lajwinder kaur   |  November 05th 2019 05:43 PM  |  Updated: November 05th 2019 05:43 PM

ਰਾਜ ਰਣਜੋਧ ਦੇ ਨਵੇਂ ਗੀਤ ‘ਐਂਡ’ ਦਾ ਵਰਲਡ ਪ੍ਰੀਮੀਅਰ ਹੋਵੇਗਾ ਪੀਟੀਸੀ ਪੰਜਾਬੀ 'ਤੇ

ਪੰਜਾਬੀ ਗਾਇਕ ਰਾਜ ਰਣਜੋਧ ਜੋ ਕਿ ਬਹੁਤ ਜਲਦ ਆਪਣੇ ਨਵੇਂ ਗੀਤ ਐਂਡ (END) ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਹੇ ਹਨ। ਇਸ ਗਾਣੇ ਦੇ ਪੋਸਟਰ ਦੇ ਨਾਲ ਉਨ੍ਹਾਂ ਨੇ ਗੀਤ ਦੀ ਛੋਟੀ ਜਿਹੀ ਝਲਕ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਵੀਡੀਓ ਤੋਂ ਪਤਾ ਚੱਲਦਾ ਹੈ ਕਿ ਇਹ ਗੀਤ ਚੱਕਵੀਂ ਬੀਟ ਵਾਲਾ ਹੈ ਤੇ ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਜਾਵੇਗਾ।

ਹੋਰ ਵੇਖੋ:ਗੁਰੀ ਤੇ ਜੱਸ ਮਾਣਕ ਨੇ ਕੀਤਾ ਨਵੀਂ ਫ਼ਿਲਮ ਦਾ ਐਲਾਨ, ਸ਼ੂਟਿੰਗ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 

ਐਂਡ ਗੀਤ ਦੇ ਬੋਲ ਖੁਦ ਰਾਜ ਰਣਜੋਧ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਜੇ ਐੱਸ ਐੱਲ ਨੇ ਦਿੱਤਾ ਹੈ। TDOF ਫ਼ਿਲਮਸ ਵੱਲੋਂ ਵੀਡੀਓ ਨੂੰ ਵਿਦੇਸ਼ ਦੀਆਂ ਖੂਬਸੂਰਤ ਥਾਵਾਂ ਉੱਤੇ ਫਿਲਮਾਇਆ ਗਿਆ ਹੈ। ਐਂਡ ਗਾਣਾ ਜੋ ਕਿ 6 ਨਵੰਬਰ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਰਾਜ ਰਣਜੋਧ ਜੋ ਕਿ ਟੌਮੀ ਤੇ ਮਸਲ ਕਾਰ ਵਰਗੇ ਗੀਤ ਗਾ ਕੇ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network