ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘Jora-2’ ਦਾ ਨਵਾਂ ਗੀਤ ‘ਰਾਜਧਾਨੀ’, ਨੌਜਵਾਨਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | March 05, 2020

ਦੀਪ ਸਿੱਧੂ, ਸਿੰਗਾ ਤੇ ਜਪਜੀ ਖਹਿਰਾ ਜੋ ਕਿ ਆਪਣੀ ਆਉਣ ਵਾਲੀ ਮੋਸਟ ਅਵੇਟਡ ਫ਼ਿਲਮ ‘ਜੋਰਾ ਦੂਜਾ ਅਧਿਆਇ’ ਦਾ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਮੋਸ਼ਨ ਕਰ ਰਹੇ ਨੇ । ਜਿਸਦੇ ਚੱਲਦੇ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ‘ਰਾਜਧਾਨੀ’ ਟਾਈਟਲ ਹੇਠ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ । ਚੱਕਵੀਂ ਬੀਟ ਵਾਲੇ ਇਸ ਗੀਤ ਨੂੰ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਹੋਰ ਵੇਖੋ:ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ‘ਇੱਕੋ ਮਿੱਕੇ’ ਫ਼ਿਲਮ ਦਾ ਗੀਤ ‘ਸ਼ਰਮਿੰਦਾ’ ਸਤਿੰਦਰ ਸਰਤਾਜ ਦੀ ਆਵਾਜ਼ ‘ਚ ਹੋਇਆ ਰਿਲੀਜ਼, ਵੇਖੋ ਵੀਡੀਓ ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਗਿੱਲ ਰੌਂਤਾ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਗੀਤ ‘ਚ ਦੀਪ ਸਿੱਧੂ, ਹਿੰਮਤ ਸੰਧੂ ਤੇ ਜਪਜੀ ਖਹਿਰਾ ਨਜ਼ਰ ਆ ਰਹੇ ਨੇ । ਗੀਤ ਨੂੰ ਲਾਊਡ ਰੋਹਰ ਸਟੂਡੀਓਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

View this post on Instagram
 

Another Song coming at 2PM today. @himmatsandhu84 Stay tuned to our YouTube channel @loudroarstudios . #jora_the_second_chapterr #6march

A post shared by Deep Sidhu (@deepsidhu.official) on

‘ਜੋਰਾ ਦੂਜਾ ਅਧਿਆਇ’ ਇਹ ਫ਼ਿਲਮ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ, ਜੋ ਕਿ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ । ਇਸ ਫ਼ਿਲਮ ‘ਚ ਧਰਮਿੰਦਰ, ਦੀਪ ਸਿੱਧੂ, ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਗੁੱਗੂ ਗਿੱਲ ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ । ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ । ਨਿਰਦੇਸ਼ਕ ਅਮਰਦੀਪ ਸਿੰਘ ਦੀ ਇਹ ਫ਼ਿਲਮ 6 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।  

0 Comments
0

You may also like