ਸੁਸ਼ਮਿਤਾ ਸੇਨ ਵੀ ਜਲਦ ਬਣਨ ਵਾਲੀ ਹੈ ਭੂਆ, ਭਾਬੀ ਚਾਰੂ ਅਸੋਪਾ ਨੇ ਦਿੱਤੀ ਖੁਸ਼ਖਬਰੀ

written by Lajwinder kaur | May 23, 2021

ਬਾਲੀਵੁੱਡ ਜਗਤ ਦੀ ਖ਼ੂਬਸੂਰਤ ਐਕਟਰੈੱਸ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਬਹੁਤ ਜਲਦ ਭੂਆ ਬਣਨ ਵਾਲੀ ਹੈ।  ਜੀ ਹਾਂ ਸੁਸ਼ਮਿਤਾ ਦੀ ਭਾਬੀ ਚਾਰੂ ਅਸੋਪਾ ਤੇ ਭਰਾ ਰਾਜੀਵ ਸੇਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਹ ਬਹੁਤ ਜਲਦ ਮਾਪੇ ਬਣਨ ਵਾਲੇ ਨੇ।

rajeev sen and charu asopa marriage pic Image Source: instagram

ਹੋਰ ਪੜ੍ਹੋ : ਗਾਇਕਾ ਸ਼੍ਰੇਆ ਘੋਸ਼ਾਲ ਬਣੀ ਮਾਂ, ਘਰ ਆਇਆ ਨੰਨ੍ਹਾ ਮਹਿਮਾਨ, ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਦੇ ਰਹੇ ਨੇ ਵਧਾਈਆਂ

tv actress charu asopa Image Source: instagram

ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਚਾਰੂ ਅਸੋਪਾ ਨੇ ਆਪਣਾ ਬੇਬੀ ਬੰਪ ਫਲਾਟ ਕਰਦੇ ਹੋਏ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਪਰਮਾਤਮਾ ਦਾ ਧੰਨਵਾਦ ਇਸ ਮਿਹਰ ਲਈ ਨਾਲ ਹੀ ਬੇਬੀ ਬੰਪ ਵਾਲੇ ਇਮੋਜ਼ੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਚਾਰੂ ਅਸੋਪਾ ਨੂੰ ਵਧਾਈਆਂ ਦੇ ਰਹੇ ਨੇ। ਉਧਰ ਰਾਜੀਵ ਸੇਨ ਨੇ ਵੀ ਆਪਣੀ ਵਾਈਫ਼ ਦੇ ਤਸਵੀਰ ਪੋਸਟ ਪਾ ਕੇ ਲਿਖਿਆ ਹੈ ਕਿ ਉਹ ਤਿੰਨ ਹੋਣ ਜਾ ਰਹੇ ਨੇ।

charu asopa congratuation comments Image Source: instagram

ਦੱਸ ਦਈਏ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਸਾਲ 2019 ‘ਚ ਆਪਣੀ ਗਰਲ ਫ੍ਰੈਂਡ ਚਾਰੂ ਅਸੋਪਾ ਦੇ ਨਾਲ ਵਿਆਹ ਕਰਵਾ ਲਿਆ ਸੀ । ਇਹ ਵਿਆਹ ਕਾਫੀ ਚਰਚਾ ‘ਚ ਰਿਹਾ ਸੀ।  ਪਿਛਲੇ ਸਾਲ ਦੋਵੇਂ ਦੀ ਮੈਰਿਡ ਲਾਈਫ ‘ਚ ਉਤਰਾਅ ਚੜਾਅ ਦੇਖਣ ਨੂੰ ਮਿਲਿਆ ਸੀ । ਪਰ ਬਾਅਦ ‘ਚ ਦੋਵਾਂ ਦੇ ਵਿਚਕਾਰ ਸਭ ਠੀਕ ਹੋ ਗਿਆ ਹੈ ਤੇ ਦੋਵੇਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ ਤੇ ਹੁਣ ਦੋਵੇਂ ਬਹੁਤ ਜਲਦ ਮਾਪੇ ਵੀ ਬਣਨ ਵਾਲੇ ਨੇ।

sushmita sen with her family Image Source: instagram

 

 

View this post on Instagram

 

A post shared by Rajeev Sen (@rajeevsen9)

You may also like