ਲਾਕਡਾਊਨ ਕਰਕੇ ਲੋਕਾਂ ਤੋਂ 300-400 ਰੁਪਏ ਮੰਗ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੋਇਆ ਇਹ ਅਦਾਕਾਰ, ਵੀਡੀਓ ਕੀਤੀ ਸਾਂਝੀ …!

Written by  Rupinder Kaler   |  June 03rd 2020 08:53 PM  |  Updated: June 03rd 2020 08:53 PM

ਲਾਕਡਾਊਨ ਕਰਕੇ ਲੋਕਾਂ ਤੋਂ 300-400 ਰੁਪਏ ਮੰਗ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੋਇਆ ਇਹ ਅਦਾਕਾਰ, ਵੀਡੀਓ ਕੀਤੀ ਸਾਂਝੀ …!

ਛੋਟੇ ਪਰਦੇ ’ਤੇ ਕਈ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੇ ਕਲਾਕਾਰ ਰਾਜੇਸ਼ ਕਰੀਰ ਏਨੀਂ ਦਿਨੀਂ ਮੁਸ਼ਕਿਲ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ । ਕੰਮ ਨਾ ਮਿਲਣ ਕਰਕੇ ਉਹ ਘਰ ਵਿੱਚ ਬੈਠੇ ਹੋਏ ਹਨ । ਉਹਨਾਂ ਦੀ ਆਰਥਿਕ ਹਲਾਤ ਬਹੁਤ ਹੀ ਮਾੜੀ ਹੋ ਗਈ ਹੈ । ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਚਾਹੁਣ ਵਾਲਿਆਂ ਤੇ ਦੋਸਤਾਂ ਤੋਂ ਮਦਦ ਮੰਗੀ ਹੈ । ਰਾਜੇਸ਼ ਕਰੀਰ ਮਸ਼ਹੂਰ ਲੜੀਵਾਰ ਨਾਟਕ ਬੇਗੂਸਰਾਏ ਵਿੱਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਕਿਰਦਾਰ ਨਿਭਾਅ ਚੁੱਕੇ ਹਨ ।

https://www.instagram.com/p/B7ac3VfpYEJ/

ਰਾਜੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਵਿੱਚ ਉਹ ਆਪਣੇ ਆਰਥਿਕ ਹਲਾਤਾਂ ਦੀ ਗੱਲ ਕਰਦੇ ਹੋਏ, ਮਦਦ ਦੀ ਅਪੀਲ ਕਰ ਰਹੇ ਹਨ । ਵੀਡੀਓ ਵਿੱਚ ਉਹ ਕਹਿ ਰਹੇ ਹਨ ‘ਦੋਸਤੋ ਮੈਂ ਰਾਜੇਸ਼ ਕਰੀਰ, ਬਹੁਤ ਸਾਰੇ ਲੋਕ ਮੈਨੂੰ ਜਾਣਦੇ ਹੋਣਗੇ, ਬਸ ਏਨੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਮਦਦ ਦੀ ਜ਼ਰੂਰਤ ਹੈ’ ।

https://www.instagram.com/p/B6HpMqGpZ22/

ਉਹ ਅੱਗੇ ਕਹਿੰਦੇ ਹਨ ‘ਹਾਲਾਤ ਬਹੁਤ ਹੀ ਨਾਜੁਕ ਬਣੇ ਹੋਏ ਹਨ, ਮੁੰਬਈ ਵਿੱਚ 15-16 ਸਾਲ ਤੋਂ ਰਹਿ ਰਿਹਾ ਹਾਂ । ਵੈਸੇ ਵੀ ਮੈਂ ਖਾਲੀ ਸੀ, ਹੁਣ ਦੋ ਤਿੰਨ ਮਹੀਨੇ ਹੋ ਗਏ ਹਨ, ਹਲਾਤ ਬਹੁਤ ਖ਼ਰਾਬ ਹੋ ਗਏ ਹਨ ।

ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਵੇਂ 300, 400 ਜਾਂ 500 ਰੁਪਏ ਦੇ ਦਿਓ ਮੇਰੀ ਮਦਦ ਹੋਵੇਗੀ ਕਿਉਂਕਿ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਸ ਦਾ ਕੁਝ ਪਤਾ ਨਹੀਂ’ । ਵੀਡੀਓ ਦੇ ਅੰਤ ਵਿੱਚ ਉਹ ਕਹਿ ਰਹੇ ਹਨ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਕੁਝ ਸਮਝ ਨਹੀਂ ਆ ਰਿਹਾ ।

https://www.instagram.com/p/B3Q_i4opEW7/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network